29.1 C
Patiāla
Saturday, May 4, 2024

ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਤੋਂ ਘਬਰਾਇਆ ਖੇਤੀ ਵਿਭਾਗ – Punjabi Tribune

Must read


ਜੋਗਿੰਦਰ ਸਿੰਘ ਮਾਨ

ਮਾਨਸਾ, 22 ਅਪਰੈਲ

ਨਰਮੇ ਦੀ ਬਿਜਾਈ ਵਾਲੇ ਦਿਨਾਂ ਦੌਰਾਨ ਮਾਲਵਾ ਪੱਟੀ ਵਿੱਚ ਸ਼ਿਮਲਾ ਮਿਰਚ ਤੇ ਖਰਬੂਜ਼ੇ ਦੀ ਫ਼ਸਲ ਉਤੇ ਅਮਰੀਕਨ ਸੁੰਡੀ ਦੇ ਹਮਲੇ ਨੂੰ ਲੈ ਕੇ ਖੇਤੀ ਵਿਭਾਗ ਘਬਰਾ ਗਿਆ ਹੈ। ਵਿਭਾਗ ਦੇ ਮਾਹਿਰਾਂ ਨੇ ਨਰਮੇ ਦੀ ਬਿਜਾਈ ਤੋਂ ਐਨ ਪਹਿਲਾਂ ਇਸ ਹਮਲੇ ਨੂੰ ਰੋਕਣ ਲਈ ਖੇਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਜਦੋਂ ਕਪਾਹ ਪੱਟੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਰਮੇ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਜ਼ਿਲ੍ਹਾ ਖੇਤੀ ਅਫ਼ਸਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ, ਉਨ੍ਹਾਂ ਦਿਨਾਂ ਵਿੱਚ ਅਮਰੀਕਨ ਸੁੰਡੀ ਦਾ ਹਮਲਾ ਵਿਭਾਗ ਲਈ ਵੱਡੀ ਚੁਣੌਤੀ ਮੰਨਿਆ ਜਾਣ ਲੱਗਿਆ ਹੈ। ਵਿਭਾਗ ਵੱਲੋਂ ਸ਼ਿਮਲਾ ਮਿਰਚਾਂ ਉਤੇ ਇਸ ਹਮਲੇ ਤੋਂ ਬਚਾਅ ਲਈ ਕੀਟਨਾਸ਼ਕ ਦਵਾਈਆਂ ਦਾ ਸੈਂਪਲ ਭਰ ਕੇ ਭੇਜਣ ਦਾ ਦਾਅਵਾ ਕਰਦਿਆਂ ਸੁੰਡੀ ਨੂੰ ਨਰਮੇ ਦੇ ਫੁੱਲ ਪੈਣ ਤੋਂ ਪਹਿਲਾਂ-ਪਹਿਲਾਂ ਖ਼ਤਮ ਕਰਨ ਦਾ ਭਰੋਸਾ ਦਿੱਤਾ ਹੈ।



News Source link

- Advertisement -

More articles

- Advertisement -

Latest article