29.9 C
Patiāla
Thursday, May 9, 2024

ਕੁੰਡਲੀ ਵਿੱਚ ਮਕਾਨ ਡਿੱਗਿਆ

Must read


ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਕੁੰਡਲੀ ਇਲਾਕੇ ਵਿੱਚ ਇੱਕ ਮਕਾਨ ਢਹਿ ਢੇਰੀ ਹੋ ਗਿਆ। ਜਾਣਕਾਰੀ ਅਨੁਸਾਰ ਇਸ ਇਲਾਕੇ ਵਿੱਚੋਂ ਗੰਦਾ ਨਾਲਾ ਨਿਕਲਦਾ ਹੈ, ਜਿਸ ਦੀ ਸਲਾਬ ਕਾਰਨ ਇਹ ਘਟਨਾ ਵਾਪਰੀ ਜਾਪਦੀ ਹੈ। ਦੱਸਣਯੋਗ ਹੈ ਕਿ ਪੂਰਬੀ ਦਿੱਲੀ ਵਿੱਚ ਡਰੇਨਾਂ ਦੀ ਹਾਲਤ ਬਹੁਤ ਖ਼ਰਾਬ ਹੈ ਤੇ ਨਾਲੀਆਂ ਗਾਦ ਨਾਲ ਭਰੀਆਂ ਪਈਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਅਤੇ ਨਗਰ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਰਾਹਤ ਕਰਜਾਂ ਆਰੰਭ ਕਰਦਿਆਂ ਮਲਬੇ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਟੀਮਾਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮਕਾਨ ਦੇ ਮਲਬੇ ਹੇਠਾਂ ਕੋਈ ਦੱਬਿਆ ਤਾਂ ਨਹੀਂ ਗਿਆ। ਜਾਣਕਾਰੀ ਅਨੁਸਾਰ ਮਕਾਨ ਦੇ ਹੇਠਲੇ ਪਾਸੇ ਦੋ ਦੁਕਾਨਾਂ ਸਨ, ਜਿਨ੍ਹਾਂ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ। ਲੋਕਾਂ ਨੇ ਦੱਸਿਆ ਕਿ ਨਾਲੇ ਦੇ ਪਾਣੀ ਨਾਲ ਇਹ ਨੁਕਸਾਨ ਹੋਇਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਪੂਰਬੀ ਦਿੱਲੀ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਹਰਸ਼ ਮਲਹੋਤਰਾ ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਲਾਪ੍ਰਵਾਹੀ ਨਾਲ ਖੁਦਾਈ ਅਤੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਕੋਂਡਲੀ ਵਿੱਚ ਵਾਪਰੀ ਉਕਤ ਘਟਨਾ ਦੀ ਆਲੋਚਨਾ ਕੀਤੀ ਹੈ। ਭਾਜਪਾ ਆਗੂਆਂ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੁਕਸਾਨੇ ਗਏ ਮਕਾਨ ਦੇ ਮਾਲਕ ਲਈ 1 ਕਰੋੜ ਰੁਪਏ ਅਤੇ ਬਰਤਨ ਦੀ ਦੁਕਾਨ ਦੇ ਮਾਲਕ ਲਈ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।



News Source link

- Advertisement -

More articles

- Advertisement -

Latest article