32.8 C
Patiāla
Tuesday, April 30, 2024

ਜੇ ਪਿਆਰ ’ਚ ਅਫ਼ਸਲ ਪ੍ਰੇਮੀ ਖ਼ੁਦਕੁਸ਼ੀ ਕਰਦਾ ਹੈ ਤਾਂ ਇਸ ਲਈ ਪ੍ਰੇਮਿਕਾ ਜ਼ਿੰਮੇਦਾਰ ਨਹੀਂ: ਦਿੱਲੀ ਹਾਈ ਕੋਰਟ

Must read


ਨਵੀਂ ਦਿੱਲੀ, 17 ਅਪਰੈਲ

ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਜੇ ਕੋਈ ਵਿਅਕਤੀ ਪਿਆਰ ‘ਚ ਅਸਫਲਤਾ ਕਾਰਨ ਖ਼ੁਦਕੁਸ਼ੀ ਕਰ ਲੈਂਦਾ ਹੈ ਤਾਂ ਉਸ ਲਈ ਔਰਤ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਕਮਜ਼ੋਰ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਕੀਤੇ ਗਲਤ ਫੈਸਲੇ ਲਈ ਕਿਸੇ ਹੋਰ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜੇ ਪ੍ਰੇਮੀ ਨੇ ਪ੍ਰੇਮ ਅਸਫਲਤਾ ਕਾਰਨ ਖੁਦਕੁਸ਼ੀ ਕਰ ਲਈ ਹੈ, ਜੇ ਕੋਈ ਵਿਦਿਆਰਥੀ ਪ੍ਰੀਖਿਆ ਵਿੱਚ ਉਸ ਦੇ ਮਾੜੇ ਪ੍ਰਦਰਸ਼ਨ ਕਾਰਨ ਖੁਦਕੁਸ਼ੀ ਕਰਦਾ ਹੈ, ਇੱਕ ਮੁਦੱਈ ਇਸ ਲਈ ਖੁਦਕੁਸ਼ੀ ਕਰਦਾ ਹੈ ਕਿਉਂਕਿ ਉਸ ਦਾ ਕੇਸ ਖਾਰਜ ਹੋ ਗਿਆ ਹੈ ਤਾਂ ਇਨ੍ਹਾਂ ਮਾਮਲਿਆਂ ਵਿੱਚ ਕ੍ਰਮਵਾਰ ਮਹਿਲਾ, ਅਧਿਆਪਕ, ਵਕੀਲ ਨੂੰ ਜ਼ਿੰਮੇਦਾਰ ਨਹੀਂ ਮੰਨਿਆ ਜਾ ਸਕਦਾ। ਜਸਟਿਸ ਅਮਿਤ ਮਹਾਜਨ ਨੇ ਦੋ ਵਿਅਕਤੀਆਂ, ਇੱਕ ਔਰਤ ਅਤੇ ਉਸ ਦੇ ਦੋਸਤ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਇਹ ਗੱਲ ਕਹੀ।



News Source link

- Advertisement -

More articles

- Advertisement -

Latest article