37 C
Patiāla
Tuesday, April 30, 2024

ਆਈਪੀਐੱਲ: ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ

Must read


ਅਹਿਮਦਾਬਾਦ, 17 ਅਪਰੈਲ

ਦਿੱਲੀ ਕੈਪੀਟਲਜ਼ ਨੇ ਕਪਤਾਨ ਰਿਸ਼ਭ ਪੰਤ ਅਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਘੱਟ ਸਕੋਰ ਵਾਲੇ ਆਈਪੀਐੱਲ ਦੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲੈਂਦੇ ਹੋਏ ਗੁਜਰਾਤ ਟਾਈਟਨਜ਼ ਨੂੰ 17.3 ਓਵਰਾਂ ’ਚ 89 ਦੌੜਾਂ ’ਤੇ ਆਊਟ ਕਰ ਦਿੱਤਾ ਜੋ ਕਿ ਇਸ ਸੈਸ਼ਨ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਗੁਜਰਾਤ ਟਾਈਟਨਜ਼ ਦਾ ਇਹ ਆਈਪੀਐੱਲ ’ਚ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਵੀ ਸੀ। ਗੇਂਦਬਾਜ਼ ਮੁਕੇਸ਼ ਕੁਮਾਰ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਇਸ਼ਾਂਤ ਸ਼ਰਮਾ ਨੇ ਅੱਠ ਦੌੜਾਂ ਦੇ ਕੇ ਦੋ ਅਤੇ ਟ੍ਰਿਸਟਨ ਸਟੱਬਜ਼ ਨੇ ਇਕ ਓਵਰ ’ਚ ਦੋ ਵਿਕਟਾਂ ਲਈਆਂ। ਦਿੱਲੀ ਕੈਪੀਟਲਜ਼ ਨੇ ਟੀਚਾ ਮਹਿਜ਼ 8.5 ਓਵਰਾਂ ’ਚ ਚਾਰ ਵਿਕਟਾਂ ’ਤੇ 92 ਦੌੜਾਂ ਬਣਾ ਕੇ ਹਾਸਲ ਕਰ ਲਿਆ। ਪੰਤ ਦੀ ਕਪਤਾਨੀ ਲਾਜਵਾਬ ਰਹੀ। ਉਸ ਨੇ ਸਹੀ ਸਮੇਂ ’ਤੇ ਗੇਂਦਬਾਜ਼ਾਂ ਨੂੰ ਲਾਉਣ ਤੋਂ ਇਲਾਵਾ ਸਟੰਪ ਪਿੱਛੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਿਰ 11 ਗੇਂਦਾਂ ’ਤੇ ਨਾਬਾਦ 16 ਦੌੜਾਂ ਬਣਾ ਕੇ ਜਿੱਤ ਦਿਵਾਈ। -ਪੀਟੀਆਈ



News Source link
#ਆਈਪਐਲ #ਦਲ #ਕਪਟਲਜ #ਨ #ਗਜਰਤ #ਟਈਟਨਜ #ਨ #ਛ #ਵਕਟ #ਨਲ #ਹਰਇਆ

- Advertisement -

More articles

- Advertisement -

Latest article