23.9 C
Patiāla
Friday, May 3, 2024

Overeating in Depression: ਤੁਹਾਨੂੰ ਵੀ ਲੱਗ ਰਹੀ ਜ਼ਿਆਦਾ ਭੁੱਖ? ਤਾਂ ਤੁਸੀਂ ਹੋ ਸਕਦੇ ਡਿਪਰੈਸ਼ਨ ਦਾ ਸ਼ਿਕਾਰ, ਜਾਣੋ ਲੱਛਣ

Must read


Mental Health: ਚੰਗੀ ਸਿਹਤ ਦੇ ਲਈ ਚੰਗੀ ਖੁਰਾਕ ਖਾਣਾ ਬਹੁਤ ਹੀ ਅਹਿਮ ਹੁੰਦਾ ਹੈ। ਕਈ ਵਾਰ ਕੁੱਝ ਲੋਕ ਪਹਿਲਾਂ ਨਾਲ ਕੁੱਝ ਵੱਧ ਖਾਣ ਲੱਗ ਪੈਂਦੇ ਹਨ ਤਾਂ ਪਰਿਵਾਰ ਵਾਲੇ ਸੋਚਦੇ ਹਨ ਚਲੋ ਚੰਗੀ ਗੱਲ ਹੈ ਕਿ ਜ਼ਿਆਦਾ ਭੋਜਨ ਖਾ ਰਿਹਾ ਹੈ ਇਸ ਨਾਲ ਸਰੀਰ ਨੂੰ ਫਾਇਦਿਆਂ ਮਿਲੇਗਾ। ਪਰ ਸਾਵਧਾਨ ਰਹੋ, ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਫਿਰ ਤੁਹਾਡਾ ਕੋਈ ਦੋਸਤ ਜ਼ਿਆਦਾ ਖਾ ਰਿਹਾ ਹੈ ਤਾਂ ਇਹ ਚੰਗਾ ਸੰਕੇਤ ਨਹੀਂ ਹੈ। ਜੀ ਹਾਂ ਉਹ ਕਿਸੇ ਖਾਸ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ। ਉਸਦੇ ਜ਼ਿਆਦਾ ਖਾਣ ਦੀ ਵਜ੍ਹਾ ਡਿਪਰੈਸ਼ਨ (depression) ਵੀ ਹੋ ਸਕਦਾ ਹੈ। ਇਸ ਵਿੱਚੋਂ ਲੰਘਣਾ ਇੱਕ ਬਹੁਤ ਮੁਸ਼ਕਲ ਦੌਰ ਹੈ। ਇਸ ਸਮੇਂ ਦੌਰਾਨ ਵਿਅਕਤੀ ਅਜਿਹੇ ਕੰਮ ਕਰਨ ਲੱਗ ਜਾਂਦਾ ਹੈ ਜੋ ਉਸ ਦੀ ਸਿਹਤ ਲਈ ਹਾਨੀਕਾਰਕ ਅਤੇ ਨੁਕਸਾਨਦੇਹ ਹੁੰਦੇ ਹਨ। ਬਹੁਤ ਸਾਰੇ ਲੋਕ ਜਦੋਂ ਡਿਪਰੈਸ਼ਨ ਦਾ ਪ੍ਰਭਾਵ ਹੁੰਦਾ ਹੈ ਤਾਂ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਜਿਸ ਦਾ ਉਨ੍ਹਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਦਰਅਸਲ, ਭੁੱਖ ਡਿਪਰੈਸ਼ਨ ਨਾਲ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਕੁਝ ਲੋਕ ਖਾਣਾ ਬੰਦ ਕਰ ਦਿੰਦੇ ਹਨ ਅਤੇ ਕੁਝ ਜ਼ਰੂਰਤ ਤੋਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ। ਡਿਪਰੈਸ਼ਨ ਵਿਚ ਦਿਮਾਗ ਵਿਚ ਨਿਊਰੋਟ੍ਰਾਂਸਮੀਟਰ ਅਸੰਤੁਲਿਤ ਹੋ ਜਾਂਦੇ ਹਨ, ਜਿਸ ਨਾਲ ਜ਼ਿਆਦਾ ਕੈਲੋਰੀ ਵਾਲਾ ਭੋਜਨ ਖਾਣ ਦੀ ਇੱਛਾ ਵਧ ਜਾਂਦੀ ਹੈ।

ਆਪਣੀ ਭਾਵਨਾਵਾਂ ਨੂੰ ਛੁਪਾਉਂਦੇ ਹਨ

ਕੁੱਝ ਲੋਕ ਆਪਣੇ ਭਾਵਨਾਤਮਕ ਦਰਦ ਨੂੰ ਛੁਪਾਉਣ ਲਈ ਬਹੁਤ ਜ਼ਿਆਦਾ ਖਾਣਾ ਇੱਕ ਵਿਕਲਪ ਮੰਨਦੇ ਹਨ। ਇਹ ਆਦਤ ਉਨ੍ਹਾਂ ਨੂੰ ਕੁੱਝ ਸਮੇਂ ਲਈ ਰਾਹਤ ਦਿੰਦੀ ਹੈ ਪਰ ਬਾਅਦ ਵਿੱਚ ਕਈ ਸਰੀਰਕ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਜਾਣੋ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ…
 
ਡਿਪਰੈਸ਼ਨ ਵਿੱਚ ਬਹੁਤ ਜ਼ਿਆਦਾ ਖਾਣ ਤੋਂ ਛੁਟਕਾਰਾ ਪਾਉਣ ਦੇ 7 ਤਰੀਕੇ (7 Ways to Get Rid of Overeating in Depression)

  • ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ, ਇਸ ਦਾ ਸੁਆਦ ਚੱਖੋ ਅਤੇ ਆਰਾਮ ਨਾਲ ਖਾਓ। ਜਲਦੀ ਵਿਚ ਖਾਣਾ ਖਾਣ ਨਾਲ ਭੁੱਖ ਵਧਦੀ ਹੈ। ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਬਾਓ ਅਤੇ ਪੂਰੇ ਦਿਲ ਨਾਲ ਖਾਓ।
  • ਭੋਜਨ ਦੀ ਯੋਜਨਾ ਬਣਾਓ ਅਤੇ ਉਸ ਅਨੁਸਾਰ ਖਾਓ। ਇਹ ਤੁਹਾਨੂੰ ਬੇਲੋੜੀ ਖਾਣ ਦੀ ਇੱਛਾ ਤੋਂ ਬਚਾਏਗਾ।
  • ਜ਼ਿਆਦਾ ਖਾਣ ਤੋਂ ਬਚਣ ਲਈ ਆਪਣਾ ਧਿਆਨ ਹੋਰ ਚੀਜ਼ਾਂ ਵੱਲ ਮੋੜੋ। ਜਿਵੇਂ ਆਪਣੇ ਸ਼ੌਕ ਦਾ ਕੋਈ ਕੰਮ ਕਰੋ, ਸੈਰ ਲਈ ਜਾਓ, ਸਿਮਰਨ ਕਰੋ।
  • ਉਦਾਸ ਹੋਣ ‘ਤੇ ਲੋਕ ਅਕਸਰ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਨ ਦੀ ਬਜਾਏ ਕੁਝ ਸਿਹਤਮੰਦ ਖਾਓ। ਉਦਾਹਰਣ ਵਜੋਂ, ਤਲੇ ਹੋਏ ਚਿਪਸ ਦੀ ਬਜਾਏ ਪੌਪਕਾਰਨ, ਕੇਕ ਦੀ ਬਜਾਏ ਫਲ ਖਾਓ। ਇਸ ਨਾਲ ਸਿਹਤ ਨੂੰ ਫਾਇਦਾ ਹੋਵੇਗਾ।
  • ਜ਼ਿਆਦਾ ਖਾਣ ਪੀਣ ਤੋਂ ਛੁਟਕਾਰਾ ਪਾਉਣ ਲਈ, ਮਾਨਸਿਕ ਅਤੇ ਸਰੀਰਕ ਸਿਹਤ ਦਾ ਧਿਆਨ ਰੱਖੋ। ਰੋਜ਼ਾਨਾ ਕਸਰਤ ਕਰੋ। ਇਹ ਦਿਮਾਗ ਵਿੱਚ ਐਂਡੋਰਫਿਨ ਛੱਡਦਾ ਹੈ, ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ।
  • ਤਣਾਅ ਦੇ ਕਾਰਨ ਦਿਮਾਗ ‘ਚ ਜ਼ਿਆਦਾ ਖਾਣ ਦੀ ਆਦਤ ਪੈਦਾ ਹੋ ਜਾਂਦੀ ਹੈ। ਇਸ ਲਈ ਤਣਾਅ ਦੀ ਸਥਿਤੀ ਵਿਚ ਡੂੰਘੇ ਸਾਹ ਲੈਣ ਦੀ ਕਸਰਤ ਕਰਨੀ ਚਾਹੀਦੀ ਹੈ। ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਅਤੇ ਤਣਾਅ ਦਾ ਪੱਧਰ ਵੀ ਘੱਟ ਹੋਵੇਗਾ।
  •  ਜ਼ਿਆਦਾ ਖਾਣ ਤੋਂ ਬਚਣ ਲਈ, ਆਪਣੀਆਂ ਭਾਵਨਾਵਾਂ ਨੂੰ ਆਪਣੇ ਨਜ਼ਦੀਕੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰੋ। ਜਿੰਨਾ ਹੋ ਸਕੇ ਉਨ੍ਹਾਂ ਨਾਲ ਸਮਾਂ ਬਿਤਾਓ। ਇਸ ਨਾਲ ਤੁਸੀਂ ਇਕੱਲੇਪਨ ਤੋਂ ਬਚੋਗੇ ਅਤੇ ਡਿਪ੍ਰੈਸ਼ਨ ਵੀ ਦੂਰ ਹੋ ਜਾਵੇਗਾ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

 

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article