25.1 C
Patiāla
Friday, May 3, 2024

ਪੀਐੱਮਓ ਨੇ ਵਣਜ ਮੰਤਰਾਲੇ ਨੂੰ ਨਿਵੇਸ਼ ਸਮਝੌਤੇ ਦੇ ਮਾਡਲ ਪਾਠ ਦੀ ਸਮੀਖਿਆ ਕਰਨ ਨੂੰ ਕਿਹਾ – Punjabi Tribune

Must read


ਨਵੀਂ ਦਿੱਲੀ, 7 ਅਪਰੈਲ

ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਵਣਜ ਮੰਤਰਾਲੇ ਨੂੰ ਦੁਵੱਲੇ ਨਿਵੇਸ਼ ਸਮਝੌਤੇ (ਬੀਆਈਟੀ) ਦੇ ਮਾਡਲ ਪਾਠ ਦੀ ਜਾਂਚ ਕਰਨ ਅਤੇ ਕਾਰੋਬਾਰ ਦੀ ਪ੍ਰਕਿਰਿਆ ਆਸਾਨ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਸੁਧਾਰ ਵਾਸਤੇ ਸੁਝਾਅ ਦੇਣ ਨੂੰ ਕਿਹਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਕੋਸ਼ਿਸ਼ ਇਸ ਵਾਸਤੇ ਅਹਿਮ ਹੈ, ਕਿਉਂਕਿ ਸਿਰਫ਼ ਸੱਤ ਦੇਸ਼ਾਂ ਨੇ ਮੌਜੂਦਾ ਮਾਡਲ ਪਾਠ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਜ਼ਿਆਦਾਤਰ ਵਿਕਸਤ ਦੇਸ਼ਾਂ ਨੇ ਵਿਵਾਦ ਹੱਲ ਵਰਗੇ ਪ੍ਰਬੰਧਾਂ ਦੇ ਸਬੰਧ ਵਿੱਚ ਪਾਠ ’ਤੇ ਆਪਣਾ ਇਤਰਾਜ਼ ਜਤਾਇਆ ਹੈ। ਇਹ ਨਿਵੇਸ਼ ਸਮਝੌਤੇ ਇਕ-ਦੂਜੇ ਦੇ ਦੇਸ਼ਾਂ ਵਿੱਚ ਨਿਵੇਸ਼ ਦੀ ਸੁਰੱਖਿਆ ਤੇ ਪ੍ਰਚਾਰ-ਪ੍ਰਸਾਰ ਵਿੱਚ ਮਦਦ ਕਰਦੇ ਹਨ। ਸੂਤਰਾਂ ਨੇ ਕਿਹਾ ਕਿ ਸੋਮਵਾਰ ਨੂੰ ਵਣਜ ਮੰਤਰਾਲੇ ਵਿੱਚ ਮਾਹਿਰਾਂ ਅਤੇ ਵਕੀਲਾਂ ਦੇ ਨਾਲ ਸਮਝੌਤੇ ਦੇ ਮਾਡਲ ਪਾਠ ’ਤੇ ਅੰਦਰੂਨੀ ਚਰਚਾ ਹੋਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article