36.3 C
Patiāla
Thursday, May 2, 2024

ਗੁਜਰਾਤ ਨੇ ਬੰਗਲੂਰੂ ਨੂੰ 28 ਦੌੜਾਂ ਨਾਲ ਹਰਾਇਆ

Must read


ਬੰਗਲੂਰੂ, 2 ਅਪਰੈਲ

ਮਯੰਕ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਗੁਜਰਾਤ ਸੁਪਰ ਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂੂਰੂ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ਾਂ ਕਰਦਿਆਂ ਲਖਨਊ ਨੇ 182 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਬੰਗਲੂਰੂ ਦੀ ਪਾਰੀ 19.4 ਓਵਰਾਂ ਵਿੱਚ 153 ਦੌੜਾਂ ’ਤੇ ਹੀ ਸਿਮਟ ਗਈ। ਲਖਨਊ ਵੱਲੋਂ ਮਯੰਕ ਨੇ ਚਾਰ ਓਵਰਾਂ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੁਇੰਟਨ ਡੀ ਕਾਕ ਦੀਆਂ 56 ਗੇਂਦਾਂ ’ਚ 81 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਪੰਜ ਵਿਕਟਾਂ ’ਤੇ 181 ਦੌੜਾਂ ਬਣਾਈਆਂ ਸਨ। ਡੀ ਕਾਕ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਪੰਜ ਛੱਕੇ ਜੜੇ ਅਤੇ ਪਹਿਲੀ ਵਿਕਟ ਲਈ ਲੋਕੇਸ਼ ਰਾਹੁਲ (14 ਗੇਂਦਾਂ ਵਿੱਚ 20 ਦੌੜਾਂ) ਨਾਲ 53 ਦੌੜਾਂ ਤੇ ਤੀਜੇ ਵਿਕਟ ਲਈ ਮਾਰਕਸ ਸਟੋਇਨਿਸ (15 ਗੇਂਦਾਂ ਵਿੱਚ 24 ਦੌੜਾਂ) ਨਾਲ 56 ਦੌੜਾਂ ਦੀ ਭਾਈਵਾਲੀ ਕੀਤੀ। ਮਗਰੋਂ ਨਿਕੋਲਸ ਪੂਰਨ ਨੇ ਆਖਰੀ ਓਵਰਾਂ ਵਿੱਚ 21 ਗੇਂਦਾਂ ’ਚ ਪੰਜ ਛੱਕਿਆਂ ਦੀ ਮਦਦ ਨਾਲ ਨਾਬਾਦ 40 ਦੌੜਾਂ ਬਣਾਈਆਂ। ਆਰਸੀਬੀ ਲਈ ਗਲੈਨ ਮੈਕਸਵੈੱਲ ਨੇ ਚਾਰ ਓਵਰਾਂ ਵਿੱਚ ਸਿਰਫ਼ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰੀਸ ਟੋਪਲੇ, ਯਸ਼ ਦਿਆਲ ਅਤੇ ਮੁਹੰਮਦ ਸਿਰਾਜ ਨੂੰ ਇਕ-ਇਕ ਸਫਲਤਾ ਮਿਲੀ। ਦਿਆਲ ਨੇ ਚਾਰ ਓਵਰਾਂ ਵਿੱਚ ਸਿਰਫ਼ 24 ਦੌੜਾਂ ਦਿੱਤੀਆਂ। -ਪੀਟੀਆਈ

 



News Source link
#ਗਜਰਤ #ਨ #ਬਗਲਰ #ਨ #ਦੜ #ਨਲ #ਹਰਇਆ

- Advertisement -

More articles

- Advertisement -

Latest article