29.3 C
Patiāla
Wednesday, May 1, 2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 27 ਤੋਂ ਸੂਬੇ ਭਰ ਵਿੱਚ ਕਨਵੈਨਸ਼ਨਾਂ ਕਰਨ ਦਾ ਐਲਾਨ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 26 ਮਾਰਚ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 27 ਮਾਰਚ ਤੋਂ 6 ਅਪਰੈਲ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਸ਼ਾਲ ਕਨਵੈਨਸ਼ਨਾਂ ਕਰਨ ਦਾ ਐਲਾਨ ਕੀਤਾ ਹੈ। ਇਹ ਕਨਵੈਨਸ਼ਨਾਂ 27 ਤੇ 30 ਮਾਰਚ ਨੂੰ ਜ਼ਿਲ੍ਹਾ ਫਿਰੋਜ਼ਪੁਰ ਅਤੇ 28, 29 ਮਾਰਚ ਤੇ 1 ਅਪਰੈਲ ਨੂੰ ਜ਼ਿਲ੍ਹਾ ਮੋਗਾ ਵਿਖੇ ਬੁੱਟਰ, ਮਾਛੀਕੇ ਤੇ ਦੌਲੇਵਾਲਾ, 2 ਅਪਰੈਲ ਨੂੰ ਜ਼ਿਲ੍ਹਾ ਜਲੰਧਰ, 4 ਅਪਰੈਲ ਨੂੰ ਫਿਰੋਜ਼ਪੁਰ ਸ਼ੀਹਣੀ ਸਾਹਿਬ, 5 ਅਪਰੈਲ ਨੂੰ ਜ਼ਿਲ੍ਹਾ ਕਪੂਰਥਲਾ ਤੇ 6 ਅਪਰੈਲ ਨੂੰ ਫਾਜ਼ਿਲਕਾ ਵਿਖੇ ਕੀਤੀਆਂ ਜਾਣਗੀਆਂ।



News Source link

- Advertisement -

More articles

- Advertisement -

Latest article