33.5 C
Patiāla
Thursday, May 2, 2024

ਟਾਈ ਐਂਡ ਡਾਈ ਕਲਾ ਦੀ ਪ੍ਰਦਰਸ਼ਨੀ ਲਾਈ

Must read


ਖੇਤਰੀ ਪ੍ਰਤੀਨਿਧ

ਸੰਗਰੂਰ, 17 ਮਾਰਚ

ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਟਾਈ ਐਂਡ ਡਾਈ ਕਲਾ ਵਿੱਚ ਕੀਤੇ ਕੰਮ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਅੰਦਰ ਟਾਈ ਐਂਡ ਡਾਈ ਨਾਲ ਰੰਗ-ਬਰੰਗੀਆਂ ਚੁੰਨੀਆਂ ਅਤੇ ਫਰੇਮ ਕੀਤੇ ਡਿਜ਼ਾਇਨ ਖਿੱਚ ਦਾ ਕੇਂਦਰ ਬਣੇ ਰਹੇ। ਕਾਲਜ ਦੇ ਹੋਮ ਸਾਇੰਸ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਡਾ. ਹਤਿੰਦਰ ਕੌਰ ਦੀ ਦੇਖ-ਰੇਖ ਹੇਠ ਇਸ ਪ੍ਰਦਰਸ਼ਨੀ ਦਾ ਬੰਦੋਬਸਤ ਕੀਤਾ ਗਿਆ। ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਉਹ ਵਿਲੱਖਣ ਕਲਾ ਹੈ ਜਿਸ ਨੂੰ ਵਿਦਿਆਰਥੀ ਆਪਣੀ ਰੋਜ਼ੀ-ਰੋਟੀ ਦਾ ਜ਼ਰੀਆ ਤਾਂ ਬਣਾ ਹੀ ਸਕਦੇ ਹਨ ਬਲਕਿ ਹੋਰਨਾਂ ਨੂੰ ਵੀ ਰੁਜ਼ਗ਼ਾਰ ਦੇ ਸਕਦੇ ਹਨ। ਹਤਿੰਦਰ ਕੌਰ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤੇ ਗਏ ਕੰਮ ਨੂੰ ਪੂਰਾ ਕਰਨ ਲਈ ਵਿਦਿਆਰਥੀ ਪਿਛਲੇ ਕਰੀਬ ਇਕ ਮਹੀਨੇ ਤੋਂ ਲੱਗੇ ਹੋਏ ਸਨ। ਵਾਈਸ ਪ੍ਰਿੰਸੀਪਲ ਮੀਨਾਕਸ਼ੀ ਮੜਕਣ ਨੇ ਆਪਣੇ ਸੰਦੇਸ਼ ਵਿੱਚ ਮੁਖੀ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।



News Source link

- Advertisement -

More articles

- Advertisement -

Latest article