32.9 C
Patiāla
Monday, April 29, 2024

ਪੰਜਾਬ ਵਿਧਾਨ ਸਭਾ ਵਿੱਚ ਬਜਟ ਪਾਸ – Punjabi Tribune

Must read


ਚਰਨਜੀਤ ਭੁੱਲਰ

ਚੰਡੀਗੜ੍ਹ, 6 ਮਾਰਚ

ਪੰਜਾਬ ਵਿਧਾਨ ਸਭਾ ਨੇ ਛੇ ਘੰਟੇ ਤੱਕ ਚੱਲੀ ਬਹਿਸ ਮਗਰੋਂ ਅੱਜ ਵਿੱਤੀ ਸਾਲ 2024-25 ਲਈ ਬਜਟ ਪਾਸ ਕਰ ਦਿੱਤਾ। ਬਹਿਸ ਦੌਰਾਨ ਬਜਟ ’ਤੇ ਅਗਾਮੀ ਲੋਕ ਸਭਾ ਚੋਣਾਂ ਦਾ ਪਰਛਾਵਾਂ ਸਾਫ਼ ਨਜ਼ਰ ਆਇਆ। ਸੱਤਾਧਾਰੀ ਧਿਰ ਨੇ ਬਹਿਸ ਮੌਕੇ ਜਿੱਥੇ ਬਜਟ ਤਜਵੀਜ਼ਾਂ ਨੂੰ ਤਰੱਕੀ ਦਾ ਖ਼ਾਕਾ ਦੱਸਦਿਆਂ ਸਿਆਸੀ ਸੁਨੇਹਾ ਦਿੱਤਾ ਉਥੇ ਵਿਰੋਧੀ ਧਿਰਾਂ ਨੇ ਵਿੱਤੀ ਬਦਇੰਤਜ਼ਾਮੀ ਅਤੇ ਖ਼ਰਚਿਆਂ ਦੀ ਪੂਰਤੀ ਲਈ ਕਰਜ਼ਾ ਚੁੱਕੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਦੌਰਾਨ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦਾ ਸੱਦਾ ਦਿੱਤਾ। ਉਧਰ ਕਾਂਗਰਸੀ ਵਿਧਾਇਕ ਦਿਨ ਭਰ ਦੀ ਮੁਅੱਤਲੀ ਮਗਰੋਂ ਸਦਨ ’ਚੋਂ ਗ਼ੈਰਹਾਜ਼ਰ ਰਹੇ। ਬਜਟ ’ਤੇ ਬਹਿਸ ਨੂੰ ਸਮੇਟਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਵੱਲੋਂ ਉਠਾਏ ਨੁਕਤਿਆਂ ’ਤੇ ਜੁਆਬ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜ ਵੱਡੀਆਂ ਗਾਰੰਟੀਆਂ ’ਚੋਂ ਚਾਰ ਪੂਰੀਆਂ ਕਰ ਦਿੱਤੀਆਂ ਹਨ ਜਦੋਂ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਾਸਿਕ ਦੇਣ ਦੀ ਪੰਜਵੀਂ ਗਾਰੰਟੀ ਵੀ ਜਲਦ ਪੂਰੀ ਕਰਾਂਗੇ।



News Source link

- Advertisement -

More articles

- Advertisement -

Latest article