25 C
Patiāla
Monday, April 29, 2024

ਬੰਦੀਆਂ ਦੇ ਸੰਕਟ ਕਰਕੇ ਇਜ਼ਰਾਈਲ ਦੀ ਦੁਚਿੱਤੀ ਬਰਕਰਾਰ

Must read


ਯੇਰੂਸ਼ਲਮ, 6 ਮਾਰਚ

ਇਜ਼ਰਾਈਲ ਨੇ ਪਿਛਲੇ ਪੰਜ ਮਹੀਨਿਆਂ ਵਿਚ ਹਜ਼ਾਰਾਂ ਹਮਾਸ ਲੜਾਕਿਆਂ ਨੂੰ ਮਾਰ ਮੁਕਾਇਆ, ਉਨ੍ਹਾਂ ਦੀਆਂ ਦਰਜਨਾਂ ਸੁਰੰਗਾਂ ਤਬਾਹ ਕਰ ਦਿੱਤੀਆਂ ਤੇ ਗਾਜ਼ਾ ਪੱਟੀ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਪਰ ਇਜ਼ਰਾਈਲ ਹਮਾਸ ਵੱਲੋਂ ਬੰਦੀ ਬਣਾਏ ਆਪਣੇ ਨਾਗਰਿਕਾਂ ਬਾਰੇ ਦੁਚਿੱਤੀ ਵਿਚ ਹੈ। ਇਜ਼ਰਾਈਲ ਕੋਲ ਇਸ ਵੇਲੇ ਦੋ ਰਾਹ ਹਨ। ਇਕ ਇਹ ਕਿ ਉਹ ਹਮਾਸ ਦਾ ਖੁਰਾ-ਖੋਜ ਮਿਟਾ ਦੇਵੇ ਜਿਸ ਦਾ ਮਤਲਬ ਗਾਜ਼ਾ ਵਿਚ ਬੰਦੀ ਬਣਾਏ 100 ਇਜ਼ਰਾਇਲੀ ਨਾਗਰਿਕਾਂ ਦੀ ਯਕੀਨੀ ਮੌਤ ਹੋਵੇਗਾ ਜਾਂ ਫਿਰ ਦੂਜਾ ਇਹ ਕਿ ਉਹ ਹਮਾਸ ਦਹਿਸ਼ਤਗਰਦਾਂ ਨਾਲ ਸਮਝੌਤਾ ਕਰੇ। ਨਤੀਜਾ ਕੁਝ ਵੀ ਹੋਵੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਲੰਮੇ ਸਿਆਸੀ ਕਰੀਅਰ ਦਾ ਅੰਤ ਲਗਪਗ ਤੈਅ ਹੈ। ਨੇਤਨਯਾਹੂ ਨੇ ਹਾਲਾਂਕਿ ਜਨਤਕ ਤੌਰ ’ਤੇ ਅਜਿਹੀ ਕਿਸੇ ਦੁਚਿੱਤੀ ਤੋਂ ਇਨਕਾਰ ਕੀਤਾ ਹੈ। ਉਂਜ ਜਿੰਨੀ ਦੇਰ ਜੰਗ ਜਾਰੀ ਹੈ ਨੇਤਨਯਾਹੂ ਲੰਮੇ ਸਮੇਂ ਤੋਂ ਬਕਾਇਆ ਚੋਣਾਂ ਨੂੰ ਟਾਲ ਸਕਦੇ ਹਨ। ਇਜ਼ਰਾਈਲ ਨੂੰ ਹਾਲਾਂਕਿ ਇਕ ਸਮੇਂ ਬੰਦੀਆਂ ਤੇ ਫੌਜੀ ਜਿੱਤ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ। ਉਧਰ ਹਮਾਸ ਨੂੰ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਤੋਂ ਪਹਿਲਾਂ ਆਰਜ਼ੀ ਗੋਲੀਬੰਦੀ ਐਲਾਨੇ ਜਾਣ ਦੀ ਕੋਈ ਕਾਹਲ ਨਹੀਂ ਹੈ। ਇਜ਼ਰਾਈਲ ਖ਼ਿਲਾਫ਼ ਹਮਲੇ ਦੇ ਕਥਿਤ ਮਾਸਟਰਮਾਈਂਡ ਹਮਾਸ ਆਗੂ ਯਹੀਆ ਸਿਨਵਾਰ ਦਾ ਮੰਨਣਾ ਹੈ ਕਿ ਜਿੰਨੀ ਦੇਰ ਇਜ਼ਰਾਇਲੀ ਬੰਦੀ ਉਸ ਦੇ ਕਬਜ਼ੇ ਵਿਚ ਹਨ ਉਹ ਜੰਗ ਨੂੰ ਆਪਣੀਆਂ ਸ਼ਰਤਾਂ ਮੁਤਾਬਕ ਖ਼ਤਮ ਕਰਵਾ ਸਕਦਾ ਹੈ। -ਏਪੀ

ਗਾਜ਼ਾ: ਮਰਨ ਵਾਲਿਆਂ ਦੀ ਗਿਣਤੀ 30,700 ਨੂੰ ਟੱਪੀ

ਰਾਫ਼ਾਹ: ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਵਿਚ ਮੌਤ ਦੇ ਮੂੰਹ ਪੈਣ ਵਾਲੇ ਫਲਸਤੀਨੀਆਂ ਦੀ ਗਿਣਤੀ ਵੱਧ ਕੇ 30,717 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 86 ਲਾਸ਼ਾਂ ਸਥਾਨਕ ਹਸਪਤਾਲ ਵਿਚ ਲਿਆਂਦੀਆਂ ਗਈਆਂ ਹਨ ਤੇ 113 ਦੇ ਕਰੀਬ ਲੋਕ ਜ਼ਖ਼ਮੀ ਹਨ। ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਆਮ ਲੋਕ ਤੇ ਫੌਜੀ ਵੀ ਹਨ, ਪਰ ਕੁੱਲ ਮੌਤਾਂ ਵਿਚੋਂ ਦੋ-ਤਿਹਾਈ ਦੇ ਕਰੀਬ ਮਹਿਲਾਵਾਂ ਤੇ ਬੱਚੇ ਹਨ। ਮੰਤਰਾਲੇ ਮੁਤਾਬਕ ਮੌਤਾਂ ਦੀ ਅਸਲ ਗਿਣਤੀ ਕਿਤੇ ਵੱਧ ਹੈ ਕਿਉਂਕਿ ਇਜ਼ਰਾਇਲੀ ਹਵਾਈ ਹਮਲਿਆਂ ਵਿਚ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠ ਅਜੇ ਵੀ ਕਈ ਲਾਸ਼ਾਂ ਦਫ਼ਨ ਹਨ। ਜੰਗ ਵਿਚ 72000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਉਧਰ ਇਜ਼ਰਾਈਲ ਨੇ 10 ਹਜ਼ਾਰ ਤੋਂ ਵੱਧ ਹਮਾਸ ਲੜਾਕਿਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਯਹੂਦੀ ਮੁਲਕ ਆਪਣੇ ਇਸ ਦਾਅਵੇ ਬਾਰੇ ਕੋਈ ਸਬੂਤ ਮੁਹੱਈਆ ਨਹੀਂ ਕਰਵਾ ਸਕਿਆ। -ਏਪੀ



News Source link
#ਬਦਆ #ਦ #ਸਕਟ #ਕਰਕ #ਇਜਰਈਲ #ਦ #ਦਚਤ #ਬਰਕਰਰ

- Advertisement -

More articles

- Advertisement -

Latest article