33.1 C
Patiāla
Sunday, April 28, 2024

ਝਾਰਖੰਡ ’ਚ ਵਿਦੇਸ਼ੀ ਔਰਤ ਨਾਲ ਸਮੂਹਿਕ ਜਬਰ ਜਨਾਹ, 8 ਮੁਲਜ਼ਮਾਂ ’ਚੋਂ 3 ਕਾਬੂ – Punjabi Tribune

Must read


ਦੁਮਕਾ, 2 ਮਾਰਚ

ਝਾਰਖੰਡ ਦੇ ਦੁਮਕਾ ਜ਼ਿਲ੍ਹੇ ‘ਚ ਸਪੇਨ ਦੀ ਔਰਤ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਦੇ ਸਬੰਧ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਸੂਤਰਾਂ ਮੁਤਾਬਕ ਵਾਰਦਾਤ ’ਚ 8 ਸਥਾਨਕ ਵਾਸੀ ਸ਼ਾਮਲ ਹਨ। ਇਹ ਘਟਨਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਹਾਟ ‘ਚ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਦੋਂ ਸਪੇਨ ਦਾ ਸੈਲਾਨੀ ਜੋੜਾ ਅਸਥਾਈ ਟੈਂਟ ‘ਚ ਰਾਤ ਲਈ ਆਰਾਮ ਕਰ ਰਿਹਾ ਸੀ। ਇਹ ਜੋੜਾ ਦੋਪਹੀਆ ਵਾਹਨ ਰਾਹੀਂ ਬੰਗਲਾਦੇਸ਼ ਤੋਂ ਦੁਮਕਾ ਪੁੱਜਿਆ ਸੀ ਤੇ ਬਿਹਾਰ ਹੁੰਦੇ ਹੋਏ ਨੇਪਾਲ ਜਾਣ ਦੀ ਤਿਆਰੀ ’ਚ ਸੀ।



News Source link

- Advertisement -

More articles

- Advertisement -

Latest article