22.8 C
Patiāla
Wednesday, May 1, 2024

ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਤੇ ਮੈਦਾਨਾਂ ’ਚ ਮੀਂਹ

Must read


ਸ੍ਰੀਨਗਰ, 1 ਮਾਰਚ

ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਘਾਟੀ ਦੇ ਉੱਚੇ ਖੇਤਰਾਂ ਗੁਲਮਰਗ, ਤੰਗਮਾਰਗ ਅਤੇ ਦੂਧਪਥਰੀ ਦੇ’ਤੇ ਸਾਰੀ ਰਾਤ ਤਾਜ਼ਾ ਬਰਫ਼ਬਾਰੀ ਹੋਈ। ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ‘ਚ ਬਾਰਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਸਥਾਨਾਂ ‘ਤੇ 3 ਮਾਰਚ ਤੱਕ ਦਰਮਿਆਨੀ ਬਾਰਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਖਰਾਬ ਮੌਸਮ ਦੀ ਚਿਤਾਵਨੀ ਕਾਰਨ ਘਾਟੀ ਦੇ ਅਧਿਕਾਰੀਆਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਕਲਾਸਾਂ ਹੁਣ ਸੋਮਵਾਰ ਨੂੰ ਮੁੜ ਸ਼ੁਰੂ ਹੋਣਗੀਆਂ।



News Source link

- Advertisement -

More articles

- Advertisement -

Latest article