23.9 C
Patiāla
Friday, May 3, 2024

ਭਾਰਤ ਦੀ ਮੰਗ ਤੋਂ ਬਾਅਦ ਕਈ ਭਾਰਤੀਆਂ ਨੂੰ ਰੂਸੀ ਫ਼ੌਜ ਨੇ ‘ਆਜ਼ਾਦ’ ਕੀਤਾ: ਵਿਦੇਸ਼ ਮੰਤਰਾਲਾ

Must read


ਨਵੀਂ ਦਿੱਲੀ, 26 ਫਰਵਰੀ

ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਦੀ ਮੰਗ ਤੋਂ ਬਾਅਦ ਰੂਸੀ ਫੌਜ ਵਿੱਚ ਸਹਾਇਕ ਕਰਮਚਾਰੀ ਵਜੋਂ ਕੰਮ ਕਰ ਰਹੇ ਕਈ ਭਾਰਤੀਆਂ ਨੂੰ ‘ਆਜ਼ਾਦ’ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਰੂਸੀ ਫੌਜ ਤੋਂ ਭਾਰਤੀ ਨਾਗਰਿਕਾਂ ਦੀ ਜਲਦੀ ‘ਆਜ਼ਾਦੀ’ ਲਈ ਰੂਸੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਸਾਰੇ ਸਬੰਧਤ ਮਾਮਲਿਆਂ ਦੀ ਪੈਰਵੀ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਮਾਮਲਿਆਂ ਨੂੰ ਸਰਵਉੱਚ ਤਰਜੀਹ ਦਿੰਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਹੁਤ ਸਾਰੇ ਭਾਰਤੀ ਰੂਸੀ ਫੌਜ ਵਿੱਚ ਸੁਰੱਖਿਆ ਸਹਾਇਕ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਯੂਕਰੇਨ ਨਾਲ ਲੱਗਦੀ ਰੂਸ ਦੀ ਸਰਹੱਦ ਦੇ ਕੁਝ ਖੇਤਰਾਂ ਵਿੱਚ ਵਿਰੋਧੀ ਫੌਜਾਂ ਨਾਲ ਲੜਨ ਲਈ ਵੀ ਮਜਬੂਰ ਕੀਤਾ ਗਿਆ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਜੰਗ ਤੋਂ ਦੂਰ ਰਹਿਣ ਲਈ ਕਿਹਾ ਹੈ।



News Source link

- Advertisement -

More articles

- Advertisement -

Latest article