28.4 C
Patiāla
Monday, May 6, 2024

ਆਰਐੱਸਐੱਸ ਦਫ਼ਤਰ ਦੇ ਮੈਦਾਨ ਵਿੱਚ ਮਿਲਿਆ ਹੱਥਗੋਲਾ

Must read


ਭਿੰਡ, 25 ਫਰਵਰੀ

ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਵਿੱਚ ਸਥਿਤ ਰਾਸ਼ਟਰੀ ਸਵੈਮਸੇਵਕ ਸੰਘ ਦੇ ਦਫ਼ਤਰ ਦੇ ਖਾਲੀ ਮੈਦਾਨ ਵਿੱਚੋਂ ਇੱਕ ਨਕਾਰਾ ਹੱਥਗੋਲਾ ਮਿਲਿਆ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ 30 ਤੋਂ 35 ਸਾਲ ਪੁਰਾਣਾ ਹੈ।

ਪੁਲੀਸ ਅਧਿਕਾਰੀ ਅਸਿਤ ਯਾਦਵ ਨੇ ਕਿਹਾ ਹੱਥਗੋਲਾ ਸੰਭਾਵੀ ਤੌਰ ’ਤੇ ਨੇੜਲੇ ਇਲਾਕੇ ਤੋਂ ਆਰਐੱਸਐੱਸ ਦਫ਼ਤਰ ਦੇ ਮੈਦਾਨ ’ਚ ਪੁੱਜਿਆ ਹੋਵੇਗਾ ਜਿੱਥੇ ਪਹਿਲਾਂ ਡੀਡੀ ਪਿੰਡ ’ਚ ਪੁਲੀਸ ਫਾਇਰਿੰਗ ਰੇਂਜ ਸੀ।

ਉਨ੍ਹਾਂ ਦੱਸਿਆ ਕਿ ਖੋਜੀ ਕੁੱਤਿਆਂ ਨਾਲ ਇੱਕ ਬੰਬ ਨਕਾਰਾ ਦਸਤੇ ਨੂੰ ਮੌਕੇ ’ਤੇ ਭੇਜਿਆ ਗਿਆ ਤਾਂ ਪਤਾ ਲੱਗਿਆ ਕਿ ਹੱਥਗੋਲਾ ਨਕਾਰਾ ਸੀ। ਅਧਿਕਾਰੀ ਨੇ ਦੱਸਿਆ ਕਿ ਗੇਂਦ ਦੇ ਆਕਾਰ ਦੀ ਇਹ ਵਸਤੂ ਸ਼ੁੱਕਰਵਾਰ ਨੂੰ ਸ਼ਹਿਰ ਦੇ ਬਜਰੀਆ ਇਲਾਕੇ ਵਿੱਚ ਆਰਐੱਸਐੱਸ ਦਫ਼ਤਰ ਮੈਦਾਨ ’ਚ ਖੇਡ ਰਹੇ ਕੁੱਝ ਬੱਚਿਆਂ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇਸ ਦੀ ਸੂਚਨਾ ਸ਼ਨਿਚਰਵਾਰ ਰਾਤ ਕਰੀਬ ਸਾਢੇ ਦਸ ਵਜੇ ਮਿਲੀ ਜਿਸ ਮਗਰੋਂ ਬੰਬ ਨਕਾਰਾ ਦਸਤਾ ਮੌਕੇ ’ਤੇ ਭੇਜਿਆ ਗਿਆ।

ਆਰਐੱਸਐੱਸ ਦੇ ਅਹੁਦੇਦਾਰ ਇੱਕ ਮੀਟਿੰਗ ਲਈ ਦੂਜੇ ਸ਼ਹਿਰ ’ਚ ਸਨ ਅਤੇ ਦਫ਼ਤਰ ਖ਼ਾਲੀ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਆਰਐੱਸਐੱਸ ਦਫ਼ਤਰ ਦੇ ਮੈਦਾਨ ਨੂੰ ਪਹਿਲਾਂ ਮਿੱਟੀ ਨਾਲ ਭਰਿਆ ਗਿਆ ਹੋਵੇਗਾ ਅਤੇ ਹੱਥ ਗੋਲਾ ਉਸੇ ਨਾਲ ਉੱਥੇ ਪਹੁੰਚਿਆ ਹੋਵੇਗਾ। ਇੱਕ ਪੁਲੀਸ ਬਿਆਨ ਅਨੁਸਾਰ ਹੱਥਗੋਲਾ ਲਗਭਗ 30-35 ਸਾਲ ਪੁਰਾਣਾ ਲੱਗ ਰਿਹਾ ਹੈ ਅਤੇ ਉਹ ਨੇੜਲੇ ਇਲਾਕੇ ਤੋਂ ਲਿਆਂਦੀ ਗਈ ਮਿੱਟੀ ਨਾਲ ਆਇਆ ਹੋਵੇਗਾ ਜਿਸ ਨਾਲ ਆਰਐੱਸਐੱਸ ਦਫ਼ਤਰ ਦੇ ਮੈਦਾਨ ਨੂੰ ਭਰਿਆ ਗਿਆ ਸੀ। ਹੱਥਗੋਲਾ ਮਿਲਣ ਦੀ ਜਾਣਕਾਰੀ ਮਿਲਣ ਮਗਰੋਂ ਭਾਜਪਾ ਵਿਧਾਇਕ ਨਰੇਂਦਰ ਸਿੰਘ ਕੁਸ਼ਵਾਹਾ ਵੀ ਆਰਐੱਸਐੱਸ ਦਫ਼ਤਰ ਪਹੁੰਚੇ। -ਪੀਟੀਆਈ



News Source link

- Advertisement -

More articles

- Advertisement -

Latest article