32.3 C
Patiāla
Sunday, April 28, 2024

ਟਟਿਆਨਾ ਹੱਦ ਦੇ ਨਾਲ ਲੱਗਦੇ ਇਲਾਕਿਆਂ ’ਚ ਇੰਟਰਨੈੱਟ ਤੇ ਬੱਸ ਸੇਵਾ ਬਹਾਲ

Must read


 

ਰਾਮ ਕੁਮਾਰ ਮਿੱਤਲ

ਗੂਹਲਾ ਚੀਕਾ, 26 ਫਰਵਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦੇ ਹੀ ਬੰਦ ਕੀਤੀ ਗਈ ਇੰਟਰਨੈਟ ਸੇਵਾ ਨੂੰ 2 ਦਿਨ ਪਹਿਲਾਂ ਸ਼ੁਰੂ ਕਰਨ ਤੋਂ ਬਾਅਦ ਅੱਜ ਚੀਕਾ ਤੋਂ ਟਟਿਆਨਾ ਬਾਰਡਰ ਤੱਕ ਲੋਕਾਂ ਲਈ ਬੱਸ ਸੇਵਾ ਵੀ ਬਹਾਲ ਕਰ ਦਿੱਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ ਪਰ ਅੱਜ ਵੀ ਲੋਕਾਂ ਦੇ ਨਿਜੀ ਵਾਹਨ ਅਤੇ ਵੱਡੇ ਵਾਹਨਾਂ ਲਈ ਰਸਤਾ ਪੂਰੀ ਤਰ੍ਹਾਂ ਤੋਂ ਬੰਦ ਹੈ। ਦੱਸਣਯੋਗ ਹੈ ਕਿ ਪੰਜਾਬ ਖੇਤਰ ਤੋਂ ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਵਰਗ ਦੇ ਲੋਕ ਦਿਹਾੜੀ ਕਰਨ ਲਈ ਚੀਕਾ ਸ਼ਹਿਰ ਆਉਂਦੇ ਹਨ, ਪਰ ਕਿਸਾਨ ਅੰਦੋਲਨ ਵਿੱਚ ਬਾਰਡਰ ਬੰਦ ਹੋਣ ਦੇ ਚਲਦੇ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਰੋਜ ਦੀ ਮਜ਼ਦੂਰੀ ਉੱਤੇ ਪਿਆ ਹੈ, ਜਿਸ ਨਾਲ ਉਨ੍ਹਾਂ ਦੇ ਭੁੱਖੇ ਰਹਿਣ ਦੀ ਨੌਬਤ ਆ ਗਈ ਹੈ। ਪੰਜਾਬ ਅਤੇ ਹਰਿਆਣਾ ਦੋਵਾਂ ਪਾਸਿਆਂ ਦੇ ਮਜ਼ਦੂਰ ਵੀ ਹਰਿਆਣਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਹੁਣ ਬਾਰਡਰ ਨੂੰ ਜਾਂ ਤਾਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇ ਜਾਂ ਫਿਰ ਘੱਟ ਤੋਂ ਘੱਟ ਛੋਟੇ ਵਾਹਨ ਨਿਕਲਣ ਦੀ ਵਿਵਸਥਾ ਜ਼ਰੂਰ ਕੀਤੀ ਜਾਵੇ। ਕਿਸਾਨ ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਮੁੱਖ ਟਟਿਆਣਾ ਬਾਰਡਰ ਦੇ ਇਲਾਵਾ ਪੰਜਾਬ ਸੀਮਾ ਨਾਲ ਲਗਦੇ 12 ਨਾਕੇ ਅਜੇ ਵੀ ਪਹਿਲਾਂ ਦੀ ਤਰ੍ਹਾਂ ਬੰਦ ਹਨ। ਟਟਿਆਨਾ ਬਾਰਡਰ ਉੱਤੇ ਪੂਰੀ ਤਰ੍ਹਾਂ ਸ਼ਾਂਤੀ ਹੈ ਅਤੇ ਇੱਥੇ ਕਿਸਾਨ ਅੰਦੋਲਨ ਦਾ ਜ਼ਰਾ ਜਿਹਾ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਅੱਜ ਕਿਸਾਨ ਸੰਗਠਨਾਂ ਦੇ ਟਰੈਕਟਰ ਮਾਰਚ ਕੱਢਣ ਦੇ ਐਲਾਨ ਦੇ ਬਾਵਜੂਦ ਇੱਥੇ ਕਿਸਾਨ ਰਾਸ਼ਟਰੀ ਰਾਜ ਮਾਰਗਾਂ ਉੱਤੇ ਗਏ ਅਤੇ ਉੱਥੇ ਆਪਣੇ ਹੋਰ ਸਾਥੀਆਂ ਨਾਲ ਟਰੈਕਟਰ ਮਾਰਚ ਕੱਢਿਆ ਜਿਸ ਦੇ ਚਲਦੇ ਕੈਥਲ ਪਟਿਆਲਾ ਸਟੇਟ ਹਾਈਵੇਅ ਪੂਰੀ ਤਰ੍ਹਾਂ ਸੁੰਨਸਾਨ ਹੈ।



News Source link

- Advertisement -

More articles

- Advertisement -

Latest article