41.4 C
Patiāla
Tuesday, May 7, 2024

ਪਾਕਿਸਤਾਨ ਚੋਣਾਂ: ਇਮਰਾਨ ਖ਼ਾਨ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਦਾ ਦਬਦਬਾ

Must read


ਇਸਲਾਮਾਬਾਦ, 11 ਫਰਵਰੀ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਆਮ ਚੋਣਾਂ ਦੇ ਆਖ਼ਰੀ ਨਤੀਜੇ ਐਲਾਨ ਦਿੱਤੇ ਹਨ ਜਿਸ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰਾਂ ਨੇ 101 ਸੀਟਾ ’ਤੇ ਜਿੱਤ ਦਰਜ ਕੀਤੀ ਹੈ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) 75 ਸੀਟਾਂ ਜਿੱਤ ਕੇ ਤਕਨੀਕੀ ਤੌਰ ’ਤੇ ਸੰਸਦ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਬਿਲਾਵਲ ਜ਼ਰਦਾਰੀ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ 54 ਸੀਟਾਂ ਮਿਲੀਆਂ ਹਨ, ਜਦਕਿ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮਕਿਊਐੱਮ-ਪੀ) ਨੂੰ 17 ਸੀਟਾਂ ਮਿਲੀਆਂ ਹਨ। ਬਾਕੀ 12 ਸੀਟਾਂ ’ਤੇ ਹੋਰ ਛੋਟੀਆਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ 265 ਸੀਟਾਂ ਵਿੱਚੋਂ 264 ਦੇ ਨਤੀਜੇ ਐਲਾਨ ਦਿੱਤੇ ਹਨ। ਵੀਰਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਦੇਰੀ ਨਾਲ ਐਲਾਨੇ ਜਾਣ ਕਾਰਨ ਕਈ ਪਾਰਟੀਆਂ ਨੇ ਦੇਸ਼ ਵਿੱਚ ਹੰਗਾਮਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ 133 ਸੀਟਾਂ ਦੀ ਲੋੜ ਹੋਵੇਗੀ।



News Source link
#ਪਕਸਤਨ #ਚਣ #ਇਮਰਨ #ਖਨ #ਹਮਇਤ #ਪਰਪਤ #ਆਜਦ #ਉਮਦਵਰ #ਦ #ਦਬਦਬ

- Advertisement -

More articles

- Advertisement -

Latest article