22 C
Patiāla
Thursday, May 2, 2024

ਭਾਰਤ ਦੀ ਵਿਕਾਸ ਦਰ ਲਗਾਤਾਰ ਵਧਣ ਦਾ ਸਮਾਂ ਆਇਆ: ਮੋਦੀ

Must read


ਨਵੀਂ ਦਿੱਲੀ, 9 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਟਾਈਮਜ਼ ਗਰੁੱਪ ਦੇ ਆਲਮੀ ਕਾਰੋਬਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਵਿਕਾਸ ਦਰ ਲਗਾਤਾਰ ਵਧਣ ਦਾ ਸਮਾਂ ਆ ਗਿਆ ਹੈ ਅਤੇ ਸਾਡੇ ਆਲੋਚਕ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਨੂੰ ਭਾਰਤ ਦੇ ਲਗਾਤਾਰ ਵਿਕਾਸ ’ਤੇ ਭਰੋਸਾ ਹੈ। ਮੋਦੀ ਨੇ ਕਿਹਾ, ‘ਦਾਵੋਸ ’ਚ ਵੀ ਭਾਰਤ ਪ੍ਰਤੀ ਜ਼ਬਰਦਸਤ ਉਤਸ਼ਾਹ ਦਿਖਾਈ ਦਿੱਤਾ। ਉੱਥੇ ਕਿਸੇ ਨੇ ਕਿਹਾ ਕਿ ਭਾਰਤ ਇੱਕ ਮਿਸਾਲੀ ਕਾਮਯਾਬੀ ਦੀ ਕਹਾਣੀ ਹੈ ਜਦਕਿ ਕਿਸੇ ਨੇ ਕਿਹਾ ਕਿ ਭਾਰਤ ਡਿਜੀਟਲ ਬੁਨਿਆਦੀ ਢਾਂਚਾ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ ਤੇ ਕਿਸੇ ਨੇ ਕਿਹਾ ਕਿ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਭਾਰਤ ਦਾ ਪ੍ਰਭਾਵ ਨਾ ਹੋਵੇ।’   -ਪੀਟੀਆਈ



News Source link

- Advertisement -

More articles

- Advertisement -

Latest article