32.9 C
Patiāla
Monday, April 29, 2024

ਨਕਸਲੀਆਂ ਨਾਲ ਮੁਕਾਬਲੇ ’ਚ ਦੋ ਸੁਰੱਖਿਆ ਕਰਮੀ ਹਲਾਕ

Must read


ਛੱਤਰਾ (ਝਾਰਖੰਡ), 7 ਫਰਵਰੀ

ਝਾਰਖੰਡ ਦੇ ਛੱਤਰਾ ਜ਼ਿਲ੍ਹੇ ’ਚ ਬੁੱਧਵਾਰ ਨੂੰ ਨਕਸਲੀਆਂ ਨਾਲ ਸਿੱਧੇ ਮੁਕਾਬਲੇ ’ਚ ਦੋ ਸੁਰੱਖਿਆ ਕਰਮੀ ਮਾਰੇ ਗਏ ਜਦੋਂ ਕਿ ਇਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਘਟਨਾ ਬੈਰੋ ਦੇ ਜੰਗਲਾਂ ’ਚ ਜੋਰੀ ਪੁਲੀਸ ਸਟੈਸ਼ਨ ਦੇ ਇਲਾਕੇ ’ਚ ਸਦਰ ਅਤੇ ਬਸਿਸਥਨਗਰ ਵਿਚਾਲੇ ਵਾਪਰੀ। ਆਈਜੀ (ਅਪਰੇਸ਼ਨ) ਅਮੋਲ ਵੀ. ਹੋਮੇਕਰ ਨੇ ਘਟਨਾ ’ਚ ਦੋ ਸੁਰੱਖਿਆ ਕਰਮੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮਿ੍ਤਕਾਂ ’ਚ ਗਯਾ ਦੇ ਵਜ਼ੀਰਗੰਜ ਦੇ ਰਹਿਣ ਵਾਲੇ ਸਿਕੰਦਰ ਸਿੰਘ ਅਤੇ ਝਾਰਖੰਡ ਦੇ ਪਲਾਮੂ ਦੇ ਰਹਿਣ ਵਾਲੇ ਸੁਖਨ ਰਾਮ ਵਜੋਂ ਹੋਈ ਹੈ। ਜ਼ਖ਼ਮੀ ਜਵਾਨ ਦੀ ਪਛਾਣ ਆਕਾਸ਼ ਸਿੰਘ ਵਜੋਂ ਹੋਈ ਹੈ। -ਪੀਟੀਆਈ

 



News Source link
#ਨਕਸਲਆ #ਨਲ #ਮਕਬਲ #ਚ #ਦ #ਸਰਖਆ #ਕਰਮ #ਹਲਕ

- Advertisement -

More articles

- Advertisement -

Latest article