36.3 C
Patiāla
Thursday, May 2, 2024

ਜੀਟੀਬੀ ਕਾਲਜ ਭਵਾਨੀਗੜ੍ਹ ਨੂੰ ਪੂਰਨ ਤੌਰ ’ਤੇ ਸਰਕਾਰੀ ਹੱਥਾਂ ਵਿੱਚ ਲੈਣ ਲਈ ਭਰਾਜ ਨੂੰ ਮੰਗ ਪੱਤਰ ਸੌਂਪਿਆ

Must read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 8 ਫਰਵਰੀ

ਇਥੋਂ ਦੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਨੂੰ ਪੂਰਨ ਤੌਰ ’ਤੇ ਸਰਕਾਰੀ ਹੱਥਾਂ ਵਿੱਚ ਲੈਣ ਲਈ ਕਾਲਜ ਅਧਿਆਪਕਾਂ ਦੇ ਵਫ਼ਦ ਨੇ ਪ੍ਰਿੰਸੀਪਲ ਪ੍ਰੋਫੈਸਰ ਪਦਮਪ੍ਰੀਤ ਕੌਰ ਘੁਮਾਣ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਸੌਂਪਿਆ। ਵਿਧਾਇਕਾ ਨੇ ਇਸ ਕਾਲਜ ਨੂੰ ਜਲਦੀ ਹੀ ਪੂਰਨ ਤੌਰ ’ਤੇ ਸਰਕਾਰੀ ਹੱਥਾਂ ਵਿੱਚ ਲੈਣ ਦਾ ਵਿਸ਼ਵਾਸ ਦਿਵਾਇਆ। ਇਸ ਕਾਲਜ ਦੇ ਸਰਕਾਰੀ ਹੋਣ ਨਾਲ ਇਲਾਕੇ ਦੇ ਪੇਂਡੂ ਅਤੇ ਮੱਧਵਰਗੀ ਕਿਸਾਨੀ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਕਾਫੀ ਲਾਭ ਮਿਲੇਗਾ। ਇਸ ਮੌਕੇ ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਭੀਮ ਸਿੰਘ ਗਾੜੀਆ, ਗਿਆਨ ਚੰਦ ਸੇਵਾ ਮੁਕਤ ਬੀਪੀਈਓ, ਪ੍ਰਦੀਪ ਸਿੰਘ ਅਤੇ ਕੌਸਲਰ ਹਾਜ਼ਰ ਸਨ। ਮੰਗ ਪੱਤਰ ਦੀ ਕਾਪੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੂੰ ਵੀ ਦਿੱਤੀ ਗਈ। ਇਸੇ ਦੌਰਾਨ ਇਲਾਕੇ ਦੇ ਸਮੂਹ ਸਰਪੰਚ, ਕਿਸਾਨ ਆਗੂਆਂ ਅਤੇ ਪਤਵੰਤਿਆਂ ਨੇ ਵੀ ਇਸ ਕਾਲਜ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਦੀ ਮੰਗ ਕੀਤੀ।



News Source link

- Advertisement -

More articles

- Advertisement -

Latest article