32.3 C
Patiāla
Sunday, April 28, 2024

ਸੰਗੀਤ ਅਤੇ ਭਾਸ਼ਾ ਜਿਹੇ ਵਿਸ਼ਿਆਂ ਉੱਤੇ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਖੋਜ ਕੀਤੇ ਜਾਣ ਦੀ ਲੋੜ: ਪ੍ਰੋ. ਅਰਵਿੰਦ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ,6 ਫਰਵਰੀ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੰਗੀਤ ਅਤੇ ਭਾਸ਼ਾ ਜਿਹੇ ਵਿਸ਼ਿਆਂ ਉੱਤੇ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਖੋਜ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਅੱਜ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਵੱਲੋਂ ਯੂਨੀਵਰਸਿਟੀ ਦੇ ਕੁੱਝ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਅਰਵਿੰਦ ਨੇ ਕਿਹਾ ਕਿ ਵੰਡ ਦਾ ਜ਼ਖ਼ਮ ਇੰਨਾ ਗਹਿਰਾ ਹੈ ਕਿ ਇਸ ਦੇ ਹਵਾਲੇ ਨਾਲ ਕੀਤੀ ਜਾਣ ਵਾਲੀ ਹਰੇਕ ਗੱਲ ਆਪਣੀ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੀ ਸ਼ਮੂਲੀਅਤ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਕੀਤੇ ਜਾਣ ਨਾਲ਼ ਕਿਸੇ ਵੀ ਵਿਸ਼ੇ ਉੱਤੇ ਗੱਲ ਕਰਨ ਦਾ ਦਾਇਰਾ ਹੋਰ ਵਸੀਹ ਹੁੰਦਾ ਹੈ। ਇਸ ਲਈ ਇਸ ਅਮਲ ਨੂੰ ਯੂਨੀਵਰਸਟੀ ਵਰਗੇ ਅਦਾਰੇ ਵਿੱਚ ਵੱਧ ਤੋਂ ਵੱਧ ਅਪਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਯੂਕੇ ਦੀ ਦਰਹਿਮ ਯੂਨੀਵਰਸਿਟੀ ਤੋਂ ਅਧਿਆਪਕਾ ਰਾਧਾ ਕਪੂਰੀਆ ਨੇ ਇਸ ਪ੍ਰੋਗਰਾਮ ਵਿੱਚ ਦੱਖਣੀ ਏਸ਼ੀਆਈ ਇਤਿਹਾਸ ਵਿਸ਼ੇ ਦੀ ਪਟਿਆਲਾ ਰਿਆਸਤ ਦੀ ਸਰਪ੍ਰਸਤੀ ਦੇ ਹਵਾਲੇ ਨਾਲ਼ ਸੰਗੀਤਕਾਰਾਂ ਦੇ ਇਤਿਹਾਸ ਬਾਰੇ ਗੱਲ ਕੀਤੀ। ਉਨ੍ਹਾਂ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਕਿਹਾ ਕਿ ਪਟਿਆਲਾ ਸੰਗੀਤ ਘਰਾਣੇ ਉੱਤੇ ਲਾਹੌਰ ਅਤੇ ਪਟਿਆਲਾ ਦੇ ਆਸ ਪਾਸ ਦੀਆਂ ਹੋਰ ਰਿਆਸਤਾਂ ਦੇ ਸੰਗੀਤ ਦਾ ਅਸਰ ਹੈ। ਇਨ੍ਹਾਂ ਵੱਖ-ਵੱਖ ਥਾਵਾਂ ਦੇ ਸੰਗੀਤਕ ਯੋਗਦਾਨ ਨੇ ਪਟਿਆਲਾ ਘਰਾਣੇ ਦੇ ਸੰਗੀਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਧਾ ਕਪੂਰੀਆ ਨੇ ਦੱਸਿਆ ਕਿ ਕਲਾਸੀਕਲ ਸੰਗੀਤ ਪੱਖੋਂ ਪੰਜਾਬ ਕੋਲ ਇੱਕ ਅਮੀਰ ਵਿਰਸਾ ਹੈ। ਉਨ੍ਹਾਂ ਵੱਖ-ਵੱਖ ਇਤਿਹਾਸਿਕ ਦਸਤਾਵੇਜ਼ਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਪਟਿਆਲਾ ਰਿਆਸਤ ਵਿੱਚ ਕਲਾਸੀਕਲ ਸੰਗੀਤ ਨੂੰ ਪਹਿਲਾਂ ਸਰਪ੍ਰਸਤੀ ਹਾਸਲ ਰਹੀ ਅਤੇ ਬਾਅਦ ਵਿੱਚ ਹੌਲੀ ਹੌਲੀ ਇਸ ਖੇਤਰ ਦੇ ਸੰਗੀਤਕਾਰਾਂ ਨੂੰ ਹਾਸਲ ਸਰਪ੍ਰਸਤੀ ਉਨ੍ਹਾਂ ਕੋਲੋਂ ਖੁੱਸ ਗਈ। ਪਟਿਆਲਾ ਰਿਆਸਤ ਵਿੱਚ ਭਰਤੀ ਹੋਏ ਸੰਗੀਤਕਾਰਾਂ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਘਟਦੀਆਂ ਤਨਖਾਹਾਂ ਆਦਿ ਸਬੰਧੀ ਇਤਿਹਾਸਕ ਸਬੂਤ ਉਪਲਬਧ ਹਨ। 1947 ਵਿੱਚ ਬਣੀ ‘ਪਟਿਆਲਾ ਸੰਗੀਤ ਸਭਾ’ ਦੀ ਮਿਸਾਲ ਦੇ ਕੇ ਉਨ੍ਹਾਂ ਦੱਸਿਆ ਕਿ ਰਾਜਾਸ਼ਾਹੀ ਤੋਂ ਇਲਾਵਾ ਮੱਧਵਰਗੀ ਸਮਾਜਿਕ ਜਮਾਤ ਵੱਲੋਂ ਵੀ ਇਸ ਸੰਗੀਤ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ ਗਈ। ਉਨ੍ਹਾਂ ਪਟਿਆਲਾ ਅਤੇ ਲਾਹੌਰ ਦਰਮਿਆਨ ਸੰਗੀਤਕ ਸਾਂਝਾਂ ਬਾਰੇ ਵੀ ਗੱਲ ਕੀਤੀ।

ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਵਿਸ਼ੇ ਦੀ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੀ ਸ਼ਨਾਖ਼ਤ ਸਿਰਫ਼ ਪੌਪ ਸੰਗੀਤ ਦੇ ਹਵਾਲੇ ਨਾਲ਼ ਹੀ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਸਾਨੂੰ ਇੱਥੋਂ ਦੇ ਸ਼ਾਸਤਰੀ ਸੰਗੀਤ ਉੱਪਰ ਵੀ ਮਾਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਅਪਣਾਉਂਦਿਆਂ ਵੱਖ-ਵੱਖ ਵਿਭਾਗਾਂ ਅਤੇ ਵੱਖ-ਵੱਖ ਵਿਸ਼ਿਆਂ ਦੀ ਸ਼ਮੂਲੀਅਤ ਨਾਲ਼ ਸਿਹਤਮੰਦ ਸੰਵਾਦ ਰਚਾਉਣਾ ਈ.ਐੱਮ.ਆਰ.ਸੀ. ਵੱਲੋਂ ਤਰਜੀਹੀ ਅਧਾਰ ਉੱਤੇ ਲਿਆ ਜਾਂਦਾ ਹੈ। ਇਹ ਪ੍ਰੋਗਰਾਮ ਵੀ ਇਸੇ ਪਹੁੰਚ ਦਾ ਇੱਕ ਨਤੀਜਾ ਹੈ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸਏਬਿਲਿਟੀਜ਼, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸੰਗੀਤ ਵਿਭਾਗ, ਸਮਾਜ ਵਿਗਿਆਨ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਸੰਕੇਤ ਭਾਸ਼ਾ ਮਾਹਿਰ ਰਵਿੰਦਰ ਕੌਰ ਵੱਲੋਂ ਇਸ ਪ੍ਰੋਗਰਾਮ ਦਾ ਇਸ਼ਾਰਿਆਂ ਦੀ ਭਾਸ਼ਾ ਵਿੱਚ ਅਨੁਵਾਦ ਕਰਦਿਆਂ ਵਿਸ਼ੇਸ਼ ਲੋੜਾਂ ਵਾਲ਼ੇ ਜੀਆਂ ਲਈ ਸੰਚਾਰ ਨੂੰ ਸੰਭਵ ਬਣਾਇਆ।



News Source link
#ਸਗਤ #ਅਤ #ਭਸ਼ #ਜਹ #ਵਸ਼ਆ #ਉਤ #ਹਦ #ਸਰਹਦ #ਤ #ਪਰ #ਜ #ਕ #ਖਜ #ਕਤ #ਜਣ #ਦ #ਲੜ #ਪਰ #ਅਰਵਦ

- Advertisement -

More articles

- Advertisement -

Latest article