37.4 C
Patiāla
Sunday, May 12, 2024

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਵੱਲੋਂ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 6 ਫਰਵਰੀ 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੇ ਕਰੀਬੀ ਮੰਨੇ ਜਾਂਦੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ (ਨੌਰਥ) ਦੇ ਪ੍ਰਧਾਨ ਜਸਪਾਲ ਸਿੰਘ ਭੰਗੂ (ਗਗਰੌਲੀ) ਨੇ ਅੱਜ ਇਥੇ ਜ਼ਿਲ੍ਹੇ ਦੇ ਅਹੁਦੇਦਾਰਾਂ ਸਮੇਤ ਕੁਝ ਵਿੰਗਾਂ/ਮੋਰਚਿਆਂ ਦੇ ਇੰਚਾਰਜਾਂ ਦੀਆਂ ਵੀ ਨਿਯੁਕਤੀਆਂ ਕੀਤੀਆਂ ਹਨ। ਇਸ ਸਬੰਧੀ ਇਥੇ ਕੀਤੇ ਗਏ ਐਲਾਨ ਮੁਤਾਬਿਕ ਪਰਦੀਪ ਕੁਮਾਰ ਨੰਦਾ, ਹਰਦੀਪ ਸਿੰਘ ਸਨੌਰ, ਰਮੇਸ਼ ਲਾਂਬਾ ਦੇਵੀਗੜ੍ਹ, ਯਸ਼ ਟੰਡਨ, ਸੋਹਣ ਲਾਲ ਬਠੌਣੀਆਂ, ਸਰਦੂਲ ਸਿੰਘ ਹਸਨਪੁਰ, ਸ਼ਾਂਤੀ ਸਪਰਾ, ਨਰੇਸ਼ ਧੀਮਾਨ, ਨਮਿਤਾ ਰਾਣਾ, ਰੁਪਿੰਦਰ ਸਿੰਘ ਰਾਜਪੁਰਾ ਤੇ ਨੂੰ ਜਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ। ਰਜਿੰਦਰ ਸਿੰਘ ਬਹਾਦਰਗੜ੍ਹ, ਦਲਵੀਰ ਸਿੰਘ ਸੰਧੂ, ਬਲਵੰਤ ਰਾਮ ਸਨੌਰ, ਨਰਿੰਦਰ ਸੂਦ ਘਨੌਰ, ਰਮੇਸ਼ ਮਹਿਤਾ ਬਨੂੜ, ਸੁਸ਼ੀਲ ਕੁਮਾਰ ਨਨਹੇੜਾ ਤੇ ਜਤਿੰਦਰ ਕੋਹਲੀ ਦੇਵੀਗੜ੍ਹ ਤੇ ਜ਼ਿਲ੍ਹਾ ਸਕੱਤਰ ਹੋਣਗੇ। ਇਸੇ ਤਰ੍ਹਾਂ ਭੁਪਿੰਦਰ ਸਿੰਘ ਗਗਰੌਲੀ ਨੂੰ ਖਜ਼ਾਨਚੀ, ਵਿਸ਼ੂ ਸ਼ਰਮਾ ਰਾਜਪੁਰਾ ਨੂੰ ਦਫਤਰ ਸਕੱਤਰ ਅਤੇ ਭਰਤ ਗੋਇਲ ਸਨੌਰ ਨੂੰ ਜੁਆਇੰਟ ਦਫਤਰ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਜਦਕਿ ਪੱਤਰਕਾਰ ਪਵਨ ਮੁਖੀਜਾ ਰਾਜਪੁਰਾ ਅਤੇ ਰਮੇਸ਼ ਗੋਇਲ ਸਮੇਤ 25 ਜਣਿਆਂ ਨੂੰ ਜ਼ਿਲ੍ਹਾ ਕਾਰਜਕਾਰਨੀ ’ਚ ਮੈਂਬਰਾਂ ਵਜੋਂ ਸਾਮਲ ਕੀਤਾ ਗਿਆ ਹੈ।

ਮੋਰਚਿਆਂ ਤੇ ਵਿੰਗਾਂ ਦੇ ਜ਼ਿਲ੍ਹਾ ਇੰਚਾਰਜ ਜਥੇਬੰਦਕ ਢਾਂਸੇ ਦੀ ਵਧੇਰੇ ਮਜ਼ਬੂਤੀ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ ਨੇ ਕੁਝ ਮੋਰਚਿਆਂ/ਵਿੰਗਾਂ ਦੇ ਜ਼ਿਲ੍ਹਾ ਇੰਚਾਰਜ ਵੀ ਬਣਾਏ ਹਨ ਜਿਸ ਤਹਿਤ ਦਲਬੀਰ ਸਿੰਘ ਭੰਗੂ ਵਾਸੀ ਢਕਾਨਸੂ ਨੂੰ ਕਿਸਾਨ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਬੀਬੀ ਗਗਨ ਸ਼ੇਰਗਿੱਲ ਬਹਿਲ ਨੂੰ ਮਹਿਲਾ ਮੋਰਚੇ ਦੀ, ਹਰਸਿਮਰਨਜੀਤ ਸਿੰਘ ਚਮਾਰੂ ਨੂੰ ਯੁਵਾ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਸਰਤਾਜ ਮੁਹੰਮਦ ਉਕਸੀ ਘੱਟ ਗਿਣਤੀ ਮੋਰਚੇ ਦੇ, ਅਮਰਜੀਤ ਸਿੰਘ ਉਕਸੀ ਐਸ.ਸੀ ਮੋਰਚਾ ਅਤੇ ਇਕਬਾਲ ਕੰਬੋਜ ਰਾਜਪੁਰਾ ‘ਓਬੀਸੀ ਮੋਰਚਾ ਪਟਿਆਲਾ’ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ।



News Source link

- Advertisement -

More articles

- Advertisement -

Latest article