32.9 C
Patiāla
Monday, April 29, 2024

ਮਾਲਦੀਵ ਵਿੱਚੋਂ ਫੌਜ ਵਾਪਸ ਸੱਦੇਗਾ ਭਾਰਤ

Must read


ਨਵੀਂ ਦਿੱਲੀ, 2 ਫਰਵਰੀ

ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ 10 ਮਈ ਤੱਕ ਉਨ੍ਹਾਂ ਦੇ ਟਾਪੂਨੁਮਾ ਮੁਲਕ ਵਿਚਲੇ ਆਪਣੇ ਤਿੰਨ ਹਵਾਈ ਬੇਸਾਂ ਤੋਂ ਫੌਜੀ ਵਾਪਸ ਸੱਦ ਲਏਗਾ ਤੇ ਇਸ ਅਮਲ ਦਾ ਪਹਿਲਾ ਪੜਾਅ 10 ਮਾਰਚ ਤੱਕ ਪੂਰਾ ਹੋ ਜਾਵੇਗਾ। ਮੰਤਰਾਲੇ ਨੇ ਉਪਰੋਕਤ ਦਾਅਵਾ ਦੋਵਾਂ ਧਿਰਾਂ (ਦੇਸ਼ਾਂ) ਦੀ ਦਿੱਲੀ ਵਿੱਚ ਹੋਈ ਉੱਚ ਪੱਧਰੀ ਬੈਠਕ ਤੋਂ ਬਾਅਦ ਕੀਤਾ ਹੈ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਸ ਮਸਲੇ ਦਾ ‘ਪਰਸਪਰ ਕਾਰਗਰ ਹੱਲ’ ਕੱਢਣ ਦੀ ਸਹਿਮਤੀ ਦਿੱਤੀ ਹੈ। ਚੇਤੇ ਰਹੇ ਕਿ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਪਿਛਲੇ ਮਹੀਨੇ ਭਾਰਤ ਨੂੰ ਕਿਹਾ ਸੀ ਕਿ ਉਹ 15 ਮਾਰਚ ਤੱਕ ਉਨ੍ਹਾਂ ਦੇ ਮੁਲਕ ’ਚੋਂ ਆਪਣੀਆਂ ਫੌਜਾਂ ਵਾਪਸ ਸੱਦ ਲਏ। ਮੁਇਜ਼ੂ ਨੂੰ ਚੀਨ ਦੇ ਨੇੜੇ ਮੰਨਿਆ ਜਾਂਦਾ ਹੈ। -ਪੀਟੀਆਈ



News Source link
#ਮਲਦਵ #ਵਚ #ਫਜ #ਵਪਸ #ਸਦਗ #ਭਰਤ

- Advertisement -

More articles

- Advertisement -

Latest article