25.1 C
Patiāla
Friday, May 3, 2024

ਫ਼ਤਹਿਗੜ੍ਹ ਚੂੜੀਆਂ: ਬੀਕੇਯੂ ਉਗਰਾਹਾਂ ਵੱਲੋਂ ਚਿੱਪ ਵਾਲੇ ਮੀਟਰਾਂ ਖ਼ਿਲਾਫ਼ ਧਰਨਾ

Must read


ਹਰਪਾਲ ਸਿੰਘ ਨਾਗਰਾ

ਫ਼ਤਹਿਗੜ੍ਹ ਚੂੜੀਆਂ, 29 ਜਨਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਬਿਜਲੀ ਬੋਰਡ ਦਫ਼ਤਰ ਫਤਹਿਗੜ੍ਹ ਚੂੜੀਆਂ ਵਿੱਚ ਧਰਨਾ ਦੇ ਕੇ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਬਰੀ ਚਿੱਪ ਵਾਲੇ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾਏ ਜਾ ਰਹੇ ਹਨ, ਜਥੇਬੰਦੀ ਨੇ ਉਸ ਦਾ ਡੱਟ ਕੇ ਵਿਰੋਧ ਕੀਤਾ ਹੈ। ਪਿੰਡ ਲੋਧੀਨੰਗਲ ਤੋਂ 21 ਮੀਟਰ, ਬੇਰੀਆਂਵਾਲਾ ਤੋਂ 8, ਠੱਠਾ ਤੋਂ 2 ਅਤੇ ਹਵੇਲੀਆਂ ਤੋਂ 4 ਮੀਟਰ ਕੁੱਲ 35 ਮੀਟਰ ਬਿਜਲੀ ਬੋਰਡ ਫਤਿਹਗੜ੍ਹ ਚੂੜੀਆਂ ਦੇ ਦਫਤਰ ਵਿੱਚ ਮੋੜੇ ਗਏ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਖਪਤਕਾਰਾਂ ਦੀ ਸਹਿਮਤੀ ਤੋਂ ਬਿਨਾਂ ਚਿੱਪ ਵਾਲੇ ਮੀਟਰ ਲਾਉਣੇ ਅਤੇ ਨਾਜਾਇਜ਼ ਜੁਰਮਾਨੇ ਪਾਉਣੇ ਬੰਦ ਨਾ ਕੀਤੇ ਤਾਂ ਡਟਵਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ 24 ਘੰਟੇ ਬਿਜਲੀ ਸਪਲਾਈ ਨੂੰ ਕੱਟ ਲਾਉਣੇ ਬੰਦ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਚਿਤੌੜਗੜ੍ਹ, ਮੇਜਰ ਸਿੰਘ ਭੋਲੇਕੇ, ਅਜੀਤ ਸਿੰਘ ਖੋਖਰ, ਨਿਸ਼ਾਨ ਸਿੰਘ, ਕਰਨੈਲ ਸਿੰਘ, ਜੋਗਾ ਸਿੰਘ, ਸਿਮਰਨਜੋਤ ਸਿੰਘ, ਜਗਮੀਤ ਸਿੰਘ, ਕੇਵਲ ਸਿੰਘ, ਜਰਨੈਲ ਸਿੰਘ, ਕਸ਼ਮੀਰ ਸਿੰਘ, ਸਰਦੂਲ ਸਿੰਘ, ਰਣਜੀਤ ਸਿੰਘ, ਪ੍ਰਭਜੋਤ ਸਿੰਘ, ਗੁਰਨਾਮ ਸਿੰਘ, ਬਖਸ਼ੀਸ਼ ਸਿੰਘ, ਨਰਿੰਦਰ ਕੌਰ, ਸੁਰਜੀਤ ਕੌਰ, ਸੁਖਵਿੰਦਰ ਕੌਰ, ਬਾਬਾ ਪ੍ਰਕਾਸ਼ ਸਿੰਘ ਵੀਲਾ, ਸੁਖਬੀਰ ਸਿੰਘ, ਸੁੱਚਾ ਸਿੰਘ ਅਤੇ, ਸੁਲੱਖਣ ਸਿੰਘ ਹਾਜ਼ਰ ਸਨ।



News Source link

- Advertisement -

More articles

- Advertisement -

Latest article