36.1 C
Patiāla
Saturday, May 4, 2024

ਜਲ ਸਪਲਾਈ ਇੰਜਨੀਅਰਾਂ ਵਲੋਂ ਪੰਜਾਬ ਭਰ ’ਚ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 29 ਜਨਵਰੀ

ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਬੀਹਲਾ ਦੀ ਅਗਵਾਈ ਹੇਠ ਪੰਜਾਬ ਦੇ 13 ਸਰਕਲਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇੰਜਨੀਅਰਾਂ ਦੀਆਂ ਮੰਨੀਆਂ ਅਤੇ ਹੋਰ ਮੰਗਾਂ ਪੂਰੀਆ ਨਾ ਕਰਨ ’ਤੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਨੂੰ ਖੂਬ ਕੋਸਿਆ। ਪੰਜਾਬ ਭਰ ’ਚ ਦਿੱਤੇ ਇਨ੍ਹਾਂ ਧਰਨਿਆਂ ਦੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਚੇਅਰਮੈਨ ਸੁਖਮਿੰਦਰ ਲਵਲੀ, ਜਨਰਲ ਸਕੱਤਰ ਅਰਵਿੰਦ ਸੈਣੀ ਅਤੇ ਕਮਰਜੀਤ ਮਾਨ ਨੇ ਦੱਸਿਆ ਕਿ ਦੋ ਸਾਲਾਂ ਤੋਂ ਸਹਾਇਕ ਇੰਜਨੀਅਰ ਤੋਂ ਐੱਸਡੀਓ ਅਤੇ ਐੱਸਡੀਓ ਤੋਂ ਐਕਸੀਅਨ ਵਜੋਂ ਕੋਈ ਵੀ ਪਦੳੰਨਤੀ ਨਹੀਂ ਹੋਈ ਅਤੇ ਨਾ ਹੀ ਪੰਜਾਹ ਤੋਂ ਪਝੱਤਰ ਪ੍ਰਤੀਸ਼ਤ ਕੀਤੇ ਜਾਣ ਵਾਲੇ ਤਰੱਕੀ ਕੋਟੇ ਸਬੰਧੀ ਹੀ ਕੋਈ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਕਈ ਹੋਰ ਮੰਗਾਂ ਨਾ ਪੂਰੀਆਂ ਹੋਣ ਕਾਰਨ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ।



News Source link

- Advertisement -

More articles

- Advertisement -

Latest article