29.6 C
Patiāla
Monday, April 29, 2024

Prabhas: ਸਾਊਥ ਸਟਾਰ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ ਦਾਨ ਕੀਤੇ 50 ਕਰੋੜ ਰੁਪਏ? ਜਾਣੋ ਕੀ ਹੈ ਸੱਚਾਈ

Must read


ਅਮੈਲੀਆ ਪੰਜਾਬੀ ਦੀ ਰਿਪੋਰਟ

Prabhas Donated 50 Crore For Ram Mandir: ਸਾਊਥ ਸਟਾਰ ਪ੍ਰਭਾਸ ਦਾ ਨਾਮ ਹਾਲ ਹੀ ‘ਚ ਕਾਫੀ ਜ਼ਿਆਦਾ ਸੁਰਖੀਆਂ ‘ਚ ਰਿਹਾ ਹੈ। ਉਸ ਦੀ ਨਵੀਂ ਫਿਲਮ ‘ਸਾਲਾਰ’ ਬਲਾਕਬਸਟਰ ਸਾਬਿਤ ਹੋਈ ਹੈ, ਜਿਸ ਨੇ ਬਾਕਸ ਆਫਿਸ ‘ਤੇ ਵਰਲਡਵਾਈਡ 700 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਪ੍ਰਭਾਸ ਦਾ ਨਾਮ ਫਿਰ ਤੋਂ ਚਰਚਾ ਵਿੱਚ ਹੈ।  

ਇਹ ਵੀ ਪੜ੍ਹੋ: ਸਦਗੁਰੂ ਜੱਗੀ ਵਾਸੂਦੇਵ ਹਾਲੀਵੁੱਡ ਅਦਾਕਾਰਾ ਜੈਨੀਫਰ ਲੋਪੇਜ਼ ਨਾਲ ਹਾਲੀਵੁੱਡ ਫਿਲਮ ‘ਚ ਆਉਣਗੇ ਨਜ਼ਰ! ਰਿਲੀਜ਼ ਹੋਇਆ ਫਿਲਮ ਦਾ ਟਰੇਲਰ

ਦਰਅਸਲ, ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਟਵਿਟਰ ‘ਤੇ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਸਬੰਧੀ ਇੱਕ ਟਵੀਟ ਸਾਹਮਣੇ ਆਇਆ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ। ਦੇਖੋ ਇਹ ਟਵੀਟ:

ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਕੋਥਾਪੇਟਾ ਦੇ ਵਿਧਾਇਕ ਚਿਰਲਾ ਜੱਗੀਰੈੱਡੀ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਪ੍ਰਭਾਸ ਨੇ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ। ਦੱਸ ਦਈਏ ਕਿ ਪ੍ਰਭਾਸ ਦੇ ਨੇੜਲੇ ਸੂਤਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਨਹੀਂ ਕੀਤੀ ਹੈ। ਇਸ ਕਰਕੇ ਇਨ੍ਹਾਂ ਖਬਰਾਂ ‘ਚ ਕੋਈ ਸੱਚਾਈ ਨਹੀਂ ਹੈ। 

ਪ੍ਰਭਾਸ ਨੂੰ ਮਿਲਿਆ ਹੈ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ‘ਚ ਪਹੁੰਚਣ ਦਾ ਸੱਦਾ
ਦੱਸ ਦਈਏ ਕਿ ਪ੍ਰਭਾਸ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਭੇਜਿਆ ਗਿਆ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਕਈ ਹੋਰ ਵੀ ਫਿਲਮੀ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਇਨ੍ਹਾਂ ‘ਚ ਮਾਧੁਰੀ ਦੀਕਸ਼ਿਤ, ਅਮਿਤਾਭ ਬੱਚਨ, ਅਕਸ਼ੈ ਕੁਮਾਰ, ਪ੍ਰਭਾਸ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਤੇ ਹੋਰ ਕਈ ਦਿੱਗਜ ਹਸਤੀਆਂ ਦੇ ਨਾਮ ਸ਼ਾਮਲ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਪ੍ਰਭਾਸ ਦੀ ਫਿਲਮ ‘ਆਦੀਪੁਰਸ਼’ ਪਿਛਲੇ ਸਾਲ ਰਿਲੀਜ਼ ਹੋਈ ਸੀ, ਜਿਸ ਵਿੱਚ ਐਕਟਰ ਨੇ ਰਾਮ ਦਾ ਕਿਰਦਾਰ ਨਿਭਾਇਆ ਸੀ। 

ਇਹ ਵੀ ਪੜ੍ਹੋ: ਰਸ਼ਮਿਕਾ ਮੰਡਾਨਾ ਨਾਲ ਫਰਵਰੀ ‘ਚ ਵਿਆਹ ਕਰੇਗਾ ਸਾਊਥ ਸਟਾਰ ਵਿਜੇ ਦੇਵਰਕੋਂਡਾ? ਐਕਟਰ ਨੇ ਕਹੀ ਇਹ ਗੱਲ





News Source link

- Advertisement -

More articles

- Advertisement -

Latest article