30.5 C
Patiāla
Thursday, May 2, 2024

ਅਸਲੇ ਤੇ ਡਰੱਗ ਮਨੀ ਸਣੇ ਤਿੰਨ ਕਾਬੂ, ਨਿਸ਼ਾਨਦੇਹੀ ’ਤੇ ਨੌਂ ਪਿਸਤੌਲ ਬਰਾਮਦ

Must read


ਕੇ.ਪੀ ਸਿੰਘ

ਗੁਰਦਾਸਪੁਰ, 20 ਜਨਵਰੀ

ਜ਼ਿਲ੍ਹੇ ਦੇ ਥਾਣਾ ਦੀਨਾਨਗਰ ਦੀ ਪੁਲੀਸ ਵੱਲੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਦੋ ਪਿਸਤੌਲ 32 ਬੋਰ, ਦੋ ਰੌਂਦ, ਡੇਢ ਗ੍ਰਾਮ ਹੈਰੋਇਨ ਅਤੇ 15 ਹਜ਼ਾਰ  ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕੁੱਲ ਨੌਂ ਪਿਸਤੌਲ ਬਰਾਮਦ ਕੀਤੇ ਹਨ। ਐੱਸਐੱਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਦੱਸਿਆ ਬੀਤੀ 11 ਜਨਵਰੀ ਨੂੰ ਪਨਿਆੜ ਨੇੜੇ ਨਾਕੇ ਦੌਰਾਨ ਪਠਾਨਕੋਟ ਵੱਲੋਂ ਆ ਰਹੀ ਇੱਕ ਵਰਨਾ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਆਪਣੇ ਨਾਮ ਕੰਵਲਜੀਤ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ, ਰੁਪਿੰਦਰ ਸਿੰਘ ਵਾਸੀ ਸੱਗੋ ਬੁਰਾ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ ਹਾਲ ਰਾਏਪੁਰ (ਛੱਤੀਸਗੜ੍ਹ) ਅਤੇ ਪੇਮਾ ਡੋਮਾ ਵਾਸੀ ਕੁਰਸਿਉਂਗ ਦਾਰਜੀਲਿੰਗ ਤੁੰਗ ਸੈਕਟਰ ਸੋਆ ਦੁਰਗਾ ਬਾਜ਼ਾਰ (ਪੱਛਮੀ ਬੰਗਾਲ) ਵਜੋਂ ਹੋਈ ਹੈ। ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਤੇ ਮਨੀ ਸਿੰਘ ਉਰਫ਼ ਮਾਊਂ ਵਾਸੀ ਭੰਡਾਰੀ ਮੁਹੱਲਾ ਜੁਲਾਇਆ ਗਲੀ ਬਟਾਲਾ ਕੁੱਲ ਨੌਂ ਪਿਸਤੌਲ ਮਹਾਰਾਸ਼ਟਰ ਤੋਂ ਲੈ ਕੇ ਆਏ ਸਨ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮਨੀ ਸਿੰਘ ਉਰਫ਼ ਮਾਊਂ ਨੂੰ ਸਮੇਤ ਉਸ ਦੇ ਸਾਥੀਆ ਮਹਿਤਾਬ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਅਤੇ ਬਲਰਾਜ ਸਿੰਘ ਵਾਸੀ ਸੁਰ ਸਿੰਘ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਸਮੇਤ ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੰਜ ਹੋਰ ਪਿਸਤੌਲ, ਕਾਰਤੂਸ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਗਏ ਹਨ। ਇਸ ਕੇਸ ਵਿੱਚ ਪੰਜ ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ ਹਨ। ਮਨੀ ਸਿੰਘ ਉਰਫ਼ ਮਾਊਂ ਨੇ ਦੱਸਿਆ ਕਿ ਉਸ ਕੋਲੋਂ ਇੱਕ ਪਿਸਤੌਲ ਪਹਿਲਾਂ ਤੋਂ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਲ ਨੌਂ ਪਿਸਤੌਲ ਬਰਾਮਦ ਕੀਤ ਗਏ ਹਨ। ਮਨੀ ਸਿੰਘ ਨੇ ਕਥਿਤ ਕਬੂਲ ਕੀਤਾ ਕਿ ਉਸ ਨੇ ਸਾਲ 2020 ਵਿੱਚ ਸ਼ਿਵ ਸੈਨਾ ਆਗੂ ਦੇ ਭਰਾ ਮੁਕੇਸ਼ ਨਈਅਰ ਦਾ ਬਟਾਲਾ ਵਿੱਚ ਕਤਲ ਕੀਤਾ ਸੀ ।



News Source link

- Advertisement -

More articles

- Advertisement -

Latest article