39.3 C
Patiāla
Friday, May 17, 2024

ਮੇਅਰ ਚੋਣ: ਚੰਡੀਗੜ੍ਹ ’ਚ ‘ਆਪ’ ਅਤੇ ਕਾਂਗਰਸ ਵਿਚਾਲੇ ਗੱਠਜੋੜ

Must read


ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਮੇਅਰ ਦੀ ਚੋਣ ਲਈ ‘ਆਪ’ ਅਤੇ ਕਾਂਗਰਸ ਵਿਚਕਾਰ ਗੱਠਜੋੜ ਹੋ ਗਿਆ ਹੈ। ਸੂਤਰਾਂ ਮੁਤਾਬਕ ‘ਆਪ’ ਮੇਅਰ ਦੀ ਸੀਟ ਲਈ ਦਾਅਵੇਦਾਰੀ ਪੇਸ਼ ਕਰੇਗੀ ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲੜੇਗੀ। ਇਹ ਸਿਆਸੀ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ’ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਜਾਰੀ ਹੈ। ‘ਆਪ’ ਅਤੇ ਕਾਂਗਰਸ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹਨ। ‘ਆਪ’ ਅਤੇ ਕਾਂਗਰਸ ਵੱਲੋਂ 18 ਜਨਵਰੀ ਨੂੰ ਮੇਅਰ ਚੋਣਾਂ ਰਲ ਕੇ ਲੜਨ ਦੇ ਫ਼ੈਸਲੇ ਨਾਲ ਹੁਣ ਦੋ ਧਿਰੀ ਮੁਕਾਬਲਾ ਹੋਵੇਗਾ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਪਾਰਟੀਆਂ ਭਾਜਪਾ ਨੂੰ ਮਾਤ ਦੇ ਸਕਦੀਆਂ ਹਨ। ‘ਆਪ’ ਦੇ 13 ਜਦਕਿ ਕਾਂਗਰਸ ਦੇ ਸੱਤ ਕਾਊਂਸਲਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਸਦਨ ’ਚ ਇਕ ਹੀ ਕਾਊਂਸਲਰ ਹੈ। ਕਾਂਗਰਸ 2022 ਅਤੇ 2023 ਦੀਆਂ ਵੋਟਾਂ ਸਮੇਂ ਗ਼ੈਰਹਾਜ਼ਰ ਰਹੀ ਸੀ ਜਿਸ ਕਾਰਨ ਮੇਅਰ ਚੋਣਾਂ ’ਚ ਭਾਜਪਾ ਦੇ ਆਗੂ ਜੇਤੂ ਰਹੇ ਸਨ। -ਪੀਟੀਆਈ



News Source link

- Advertisement -

More articles

- Advertisement -

Latest article