33.5 C
Patiāla
Thursday, May 2, 2024

ਪੁਲੀਸ ਵੱਲੋਂ ਚੁੱਘੇ ਕਲਾਂ ਦੇ ਨਸ਼ਾ ਤਸਕਰ ਦਾ ਘਰ ਤੇ ਗੱਡੀ ਫਰੀਜ਼ ਕੀਤੇ

Must read


ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 14 ਜਨਵਰੀ

ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜਿਲ਼੍ਹਾ ਬਠਿੰਡਾ ਵਿਖੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਿਕੰਜਾ ਕੱਸਦੇ ਹੋਏ ਇਹਨਾਂ ਦੁਆਰਾ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗੈਰ-ਕਾਨੂੰਨੀ ਜਾਇਦਾਦ/ਸੰਪਤੀ ਚੱਲ ਜਾਂ ਅਚੱਲ ਆਦਿ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਦੁਆਰਾ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਹੀ ਪਿੰਡ ਚੁੱਘੇ ਕਲਾਂ ਦੇ ਇੱਕ ਨਸ਼ਾ ਤਸਕਰ ਦੀ ਕਰੀਬ 24 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ ਜਿਸ ਵਿੱਚ ਉਸ ਦਾ ਘਰ ਅਤੇ ਇੱਕ ਕਾਰ ਨੂੰ ਫਰੀਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਕੋਲ਼ੋਂ ਪੰਦਰਾਂ ਸੌ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਸਨ ਜਿਸ ਤਹਿਤ ਚੱਲਦੇ ਕੇਸ ਵਿੱਚ ਦੋਸ਼ੀ ਜ਼ਮਾਨਤ ਉੱਪਰ ਬਾਹਰ ਆਇਆ ਹੋਇਆ ਹੈ। ਇਸ ਤੋਂ ਇਲਾਵਾ ਹੀਨਾ ਗੁਪਤਾ ਡੀਐਸਪੀ ਬਠਿੰਡਾ ਦਿਹਾਤੀ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਐੱਨ.ਡੀ.ਪੀ.ਐੱਸ ਦੇ 27 ਕੇਸ ਭੇਜੇ ਗਏ ਸਨ, ਜਿਹਨਾਂ ਵਿੱਚੋਂ 12 ਐੱਨ.ਡੀ.ਪੀ.ਐੱਸ ਕੇਸਾਂ ਦੀ ਪ੍ਰਾਪਰਟੀ ਕਨਫਰਮ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ 15 ਕੇਸਾਂ ਦੀ ਕੰਪੀਟੈਂਟ ਅਥਾਰਟੀ ਪਾਸ ਪੈਡਿੰਗ ਹਨ।



News Source link
#ਪਲਸ #ਵਲ #ਚਘ #ਕਲ #ਦ #ਨਸ #ਤਸਕਰ #ਦ #ਘਰ #ਤ #ਗਡ #ਫਰਜ #ਕਤ

- Advertisement -

More articles

- Advertisement -

Latest article