30 C
Patiāla
Monday, April 29, 2024

ਸੰਦੇਸ਼ਖਲੀ ਮਾਮਲਾ: ਹਾਈ ਕੋਰਟ ਵੱਲੋਂ ਐੱਨਆਈਏ ਜਾਂ ਸੀਬੀਆਈ ਜਾਂਚ ਤੋਂ ਨਾਂਹ

Must read


ਕੋਲਕਾਤਾ, 11 ਜਨਵਰੀ

ਕੋਲਕਾਤਾ ਹਾਈ ਕੋਰਟ ਨੇ ਅੱਜ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ’ਚ ਮੰਗ ਕੀਤੀ ਗਈ ਸੀ ਕਿ ਸੰਦੇਸ਼ਖਲੀ ’ਚ ਈਡੀ ਅਧਿਕਾਰੀਆਂ ’ਤੇ ਹੋਏ ਹਮਲੇ ਨਾਲ ਸਬੰਧਤ ਕੇਸ ਦੀ ਜਾਂਚ ਐੱਨਆਈਏ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਹਾਈ ਕੋਰਟ ਦੇ ਚੀਫ ਜਸਟਿਸ ਟੀਐੱਸ ਸ਼ਿਵਾਗਨਾਨਮ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਈਡੀ ਕੋਲ ਸਾਰੇ ਮਾਹਿਰ ਹਨ ਤੇ ਉਹ ਸਥਿਤੀ ਨਾਲ ਨਜਿੱਠਣ ਦੇ ਯੋਗ ਹੈ। ਉਨ੍ਹਾਂ ਪਟੀਸ਼ਨਰ ਨੂੰ ਕਿਹਾ ਕਿ ਉਸ ਦੀ ਪਟੀਸ਼ਨ ਸਿਰਫ਼ ਅਖ਼ਬਾਰੀ ਰਿਪੋਰਟਾਂ ’ਤੇ ਆਧਾਰਿਤ ਹੈ। ਇਸੇ ਦੌਰਾਨ ਹਾਈ ਕੋਰਟ ਦੇ ਸੰਦੇਸ਼ਖਲੀ ’ਚ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ ਦੇ ਘਰ ’ਤੇ ਛਾਪਾ ਮਾਰਨ ਗਏ ਈਡੀ ਦੇ ਅਧਿਕਾਰੀਆਂ ਖ਼ਿਲਾਫ਼ ਦਰਜ ਐੱਫਆਈਆਰ ਦੇ ਸਬੰਧ ਵਿੱਚ ਕਾਰਵਾਈ ’ਤੇ ਵੀ ਅੱਜ ਅੰਤਰਿਮ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉੱਧਰ ਘਟਨਾ ਖ਼ਿਲਾਫ਼ ਪੱਛਮੀ ਬੰਗਾਲ ਭਾਜਪਾ ਦੇ ਵਰਕਰਾਂ ਨੇ ਮੁਜ਼ਾਹਰਾ ਵੀ ਕੀਤਾ ਹੈ। -ਪੀਟੀਆਈ



News Source link
#ਸਦਸ਼ਖਲ #ਮਮਲ #ਹਈ #ਕਰਟ #ਵਲ #ਐਨਆਈਏ #ਜ #ਸਬਆਈ #ਜਚ #ਤ #ਨਹ

- Advertisement -

More articles

- Advertisement -

Latest article