28.7 C
Patiāla
Monday, May 6, 2024

ਸਿਖਰਲੇ ਦਸ ਸ਼ਹਿਰਾਂ ਵਿੱਚ ਥਾਂ ਬਣਾਉਣ ਤੋਂ ਮੁੜ ਖੁੰਝਿਆ ਚੰਡੀਗੜ੍ਹ – punjabitribuneonline.com

Must read


ਮੁਕੇਸ਼ ਕੁਮਾਰ

ਚੰਡੀਗੜ੍ਹ, 11 ਜਨਵਰੀ

ਚੰਡੀਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ‘ਸਵੱਛ ਸਰਵੇਖਣ 2023’ ਨਤੀਜਿਆਂ ਵਿੱਚ ਜਿਥੇ ‘ਸਫ਼ਾਈ ਮਿੱਤਰ ਸੁਰੱਖਿਆ ਸ਼ਹਿਰ’ ਵਜੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ, ਉਥੇ ‘ਸਵੱਛ ਸਰਵੇਖਣ 2023 ਪੁਰਸਕਾਰਾਂ’ ਵਿੱਚ ਕੌਮੀ ਪੱਧਰ ’ਤੇ ‘ਸਿਟੀ ਬਿਊਟੀਫੁੱਲ’ ਨੇ ਦਸ ਲੱਖ ਤੋਂ ਵੱਧ ਦੀ ਵਸੋਂ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ 11ਵਾਂ ਸਥਾਨ ਹਾਸਲ ਕੀਤਾ ਹੈ। ਯੂਟੀ ਪ੍ਰਸ਼ਾਸਨ ਨੂੰ ਉਮੀਦ ਸੀ ਕਿ ਇਸ ਵਾਰ ਚੰਡੀਗੜ੍ਹ ਟਾਪ-10 ਵਿੱਚ ਥਾਂ ਬਣਾ ਲਵੇਗਾ ਪਰ ਅਜਿਹਾ ਨਹੀਂ ਹੋ ਸਕਿਆ।

ਇੰਦੌਰ ਨੂੰ ਲਗਾਤਾਰ ਸੱਤਵੀਂ ਵਾਰ ਸਭ ਤੋਂ ਸਵੱਛ ਸ਼ਹਿਰ ਦਾ ਪੁਰਸਕਾਰ ਮਿਲਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਪਿਛਲੇ ਸਾਲ 2022 ਦੇ ਸਵੱਛ ਸਰਵੇਖਣ ਵਿੱਚ 12ਵੇਂ ਨੰਬਰ ’ਤੇ ਆਇਆ ਸੀ। ਸਵੱਛ ਸਰਵੇਖਣ ਵਿੱਚ ਸ਼ਹਿਰ ਨੂੰ ਦੇਸ਼ ਭਰ ਵਿੱਚ ਪਹਿਲੇ ਨੰਬਰ ’ਤੇ ਲਿਆਉਣ ਲਈ ਨਗਰ ਨਿਗਮ ਵੱਲੋਂ ਕੀਤੇ ਗਏ ਸਾਰੇ ਯਤਨਾਂ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਸਿਰਫ਼ ਇੱਕ ਸਥਾਨ ਅੱਗੇ ਖਿਸਕ ਕੇ 11ਵੇਂ ਨੰਬਰ ’ਤੇ ਆ ਗਿਆ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਏ ਸਮਾਗਮ ਦੌਰਾਨ ਸ਼ਹਿਰ ਦੇ ਮੇਅਰ ਅਨੂਪ ਗੁਪਤਾ, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨਿਤਿਨ ਕੁਮਾਰ ਯਾਦਵ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ, ਨਿਗਮ ਦੇ ਮੁੱਖ ਇੰਜਨੀਅਰ ਐੱਨ ਪੀ ਸ਼ਰਮਾ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕੀਤਾ।



News Source link

- Advertisement -

More articles

- Advertisement -

Latest article