20.6 C
Patiāla
Tuesday, April 30, 2024

ਮਾਘੀ ਮੇਲਾ: ਸੁਰੱਖਿਆ ਪ੍ਰਬੰਧਾਂ ਲਈ 4500 ਪੁਲੀਸ ਮੁਲਾਜ਼ਮ ਤਾਇਨਾਤ

Must read


 

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ

ਜ਼ਿਲ੍ਹਾ ਪੁਲੀਸ ਮੁਖੀ ਭਾਗੀਰਥ ਮੀਨਾ ਨੇ ਮਾਘੀ ਮੇਲੇ ਮੌਕੇ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਆਵਾਜਾਈ ਸੁਚਾਰੂ ਚਲਾਉਣ ਲਈ ਬਾਹਰੋਂ ਆਉਣ ਵਾਲੇ ਸ਼ਹਿਰ ਤੋਂ ਬਾਹਰ ਬਣੇ ਆਰਜ਼ੀ ਪਾਰਕਿੰਗ ਥਾਵਾਂ ’ਤੇ ਰੋਕ ਦਿੱਤੇ ਜਾਂਦੇ ਹਨ। ਇਸ ਲਈ ਯਾਤਰੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਮਨੋਰੰਜਨ ਮੇਲੇ ਵਿੱਚ ਜਾਣ ਵਾਸਤੇ ਸਹੂਲਤ ਦੇਣ ਲਈ ਪੁਲੀਸ ਵੱਲੋਂ 20 ਬੱਸਾਂ ਮੁਫ਼ਤ ਚਲਾਈਆਂ ਜਾਣਗੀਆਂ। ਇਹ ਬੱਸਾਂ ਪਾਰਕਿੰਗ ਸਥਾਨ ਤੋਂ ਸ਼ਰਧਾਲੂਆਂ ਲਿਆਉਣ ਤੇ ਲਿਜਾਣ ਦਾ ਕੰਮ ਕਰਨਗੀਆਂ। ਸੁਰੱਖਿਆ ਪ੍ਰਬੰਧਾਂ ਵਾਸਤੇ 4 ਕਮਾਡੈਂਟ, 8 ਐਸਪੀ ਅਤੇ 21 ਡੀਐਸਪੀ ਸਣੇ 4500 ਪੁਲੀਸ ਕਰਮੀ ਤਾਇਨਾਤ ਕੀਤੇ ਗਏ ਹਨ, 66 ਨਾਕੇ ਲਾਏ ਗਏ ਹਨ, 48 ਟ੍ਰੈਫਿਕ ਪੁਆਇੰਟ ਨਿਰਧਾਰਤ ਕੀਤੇ ਗਏ ਹਨ, 10 ਨਿਗਰਾਨੀ ਟਾਵਰ ਬਣਾਏ ਹਨ ਤੇ 18 ਪੀਸੀਆਰ ਮੋਟਰਸਾਈਕਲ ਤਾਇਨਾਤ ਕੀਤੇ ਗਏ ਹਨ। ਗੁਰਦੁਆਰਾ ਸਾਹਿਬ ਦੇ ਹਰ ਗੇਟ ’ਤੇ ਸੁਰੱਖਿਆ ਕਰਮੀ ਲਾਏ ਗਏ ਹਨ। 15 ਪੁਲੀਸ ਸਹਾਇਤਾ ਕੇਂਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਨੰਬਰ 80543-70100, 80549-42100 ਅਤੇ 01633 -262622 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



News Source link

- Advertisement -

More articles

- Advertisement -

Latest article