32 C
Patiāla
Sunday, May 5, 2024

ਦਿੱਲੀ: ਮਾਲੀਵਾਲ, ਸੰਜੈ ਸਿੰਘ ਤੇ ਗੁਪਤਾ ਦਾ ਰਾਜ ਸਭਾ ਲਈ ਚੁਣੇ ਜਾਣਾ ਤੈਅ, ਆਪ ਉਮੀਦਵਾਰਾਂ ਖ਼ਿਲਾਫ਼ ਕਿਸੇ ਨੇ ਨਹੀਂ ਭਰੇ ਕਾਗਜ਼

Must read


ਨਵੀਂ ਦਿੱਲੀ, 12 ਜਨਵਰੀ

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਸਵਾਤੀ ਮਾਲੀਵਾਲ, ਸੰਜੈ ਸਿੰਘ ਅਤੇ ਐੱਨਡੀ ਗੁਪਤਾ ਦੇ ਬਗ਼ੈਰ ਮੁਕਾਬਲਾ ਚੁਣੇ ਜਾਣਾ ਤੈਅ ਹੈ, ਕਿਉਂਕਿ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ‘ਆਪ’ ਦੇ ਸੰਸਦ ਮੈਂਬਰਾਂ ਸੰਜੈ ਸਿੰਘ, ਐੱਨਡੀ ਗੁਪਤਾ ਅਤੇ ਸੁਸ਼ੀਲ ਕੁਮਾਰ ਗੁਪਤਾ ਦਾ ਛੇ ਸਾਲਾਂ ਦਾ ਕਾਰਜਕਾਲ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ, ਜਦੋਂ ਕਿ ‘ਆਪ’ ਨੇ  ਸੰਜੈ ਸਿੰਘ ਅਤੇ ਐੱਨਡੀ ਗੁਪਤਾ ਨੂੰ ਦੂਜੇ ਕਾਰਜਕਾਲ ਲਈ ਨਾਮਜ਼ਦ ਕੀਤਾ ਹੈ। ਸੁਸ਼ੀਲ ਗੁਪਤਾ ਦੀ ਥਾਂ ‘ਤੇ ਦਿੱਲੀ ਮਹਿਲਾ ਕਮਿਸ਼ਨ ਦੇ ਸਾਬਕਾ ਮੁਖੀ ਮਾਲੀਵਾਲ ਨੂੰ ਨਾਮਜ਼ਦ ਕੀਤਾ ਹੈ। ਸੂਤਰਾਂ ਮੁਤਾਬਕ ਤਿੰਨ ਉਮੀਦਵਾਰ ਬਗ਼ੈਰ ਵਿਰੋਧ ਤੋਂ ਚੁਣੇ ਜਾਣੇ ਹਨ ਕਿਉਂਕਿ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਹੈ। ਨਤੀਜਿਆਂ ਦਾ ਰਸਮੀ ਤੌਰ ‘ਤੇ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 9 ਜਨਵਰੀ ਸੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 10 ਜਨਵਰੀ ਨੂੰ ਹੋਈ ਸੀ।



News Source link

- Advertisement -

More articles

- Advertisement -

Latest article