25.1 C
Patiāla
Friday, May 3, 2024

ਯੂਪੀ: ਕੋਲੇ ਦੀ ਅੰਗੀਠੀ ਕਾਰਨ ਘਰ ’ਚ ਸੁੱਤੇ 5 ਬੱਚਿਆਂ ਦੀ ਮੌਤ, ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ – punjabitribuneonline.com

Must read


ਅਮਰੋਹਾ (ਉੱਤਰ ਪ੍ਰਦੇਸ਼), 10 ਜਨਵਰੀ

ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਦਰਦਨਾਕ ਘਟਨਾ ਵਿੱਚ ਘਰ ਵਿੱਚ ਸੁੱਤੇ ਪਰਿਵਾਰ ਦੇ ਪੰਜ ਬੱਚਿਆਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ| ਦੋ ਹੋਰਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਪਰਿਵਾਰ ਨੇ ਘਰ ਦੇ ਅੰਦਰ ਕੋਲੇ ਦੀ ਅੰਗੀਠੀ ਬਾਲੀ ਹੋਈ ਸੀ, ਜਿਸ ਕਾਰਨ ਬੱਚਿਆਂ ਦਾ ਦਮ ਘੁੱਟਣ ਦੀ ਸੰਭਾਵਨਾ ਹੈ। ਸਵੇਰੇ ਪਰਿਵਾਰ ਨੇ ਜਦੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਹ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਪੰਜ ਬੱਚਿਆਂ ਨੂੰ ਮ੍ਰਿਤਕ ਪਾਇਆ। ਇਹ ਮਕਾਨ ਰਹੀਜ਼ੂਦੀਨ ਦਾ ਹੈ,ਜਿਸ ਦੇ ਤਿੰਨ ਬੱਚੇ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਭਰਾ ਦੀ ਹਾਲਤ ਨਾਜ਼ੁਕ ਹੈ।



News Source link

- Advertisement -

More articles

- Advertisement -

Latest article