38.2 C
Patiāla
Friday, May 3, 2024

ਡੱਬਵਾਲੀ: ਪਟਾਕੇ ਬਣਾਉਣ ਵਾਲੇ ਘਰ ’ਚ ਜ਼ੋਰਦਾਰ ਧਮਾਕੇ ਕਾਰਨ ਇਮਾਰਤ ਢਹੀ, ਘੱਟੋ ਘੱਟ ਦੋ ਜ਼ਖ਼ਮੀ

Must read


ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 10 ਜਨਵਰੀ

ਅੱਜ ਇਥੇ ਵਾਰਡ ਨੰਬਰ ਇਕ ‘ਚ ਘਰ ਵਿਚ ਲਗਾਈ ਪਟਾਕਾ ਫੈਕਟਰੀ ਅੰਦਰ ਧਮਾਕਾ ਹੋਣ ਕਾਰਨ ਘੱਟੋ ਘੱਟ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਘਰ ਢਹਿ ਗਿਆ। ਮਲਬੇ ‘ਚ ਫਸੇ ਹੋਰ ਵਿਅਕਤੀਆਂ ਦੀ ਤਲਾਸ਼ ਜਾਰੀ ਹੈ। ਘਰ ਦੇ ਨਾਲ ਲੱਗਦੇ ਧਾਰਮਿਕ ਡੇਰੇ ਦੀ ਸ਼ਾਖਾ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸਾਗ੍ਰਸਤ ਘਰ ਦਾ ਬੂਹਾ ਰੇਲਵੇ ਦੇ ਰਕਬੇ ਵੱਲ ਹੋਣ ਕਰਕੇ ਫਾਇਰ ਬਿਗ੍ਰੇਡ ਅਮਲੇ ਨੂੰ ਰਾਹਤਾਂ ਕਾਰਜਾਂ ਸਮੇਂ ਕਾਫ਼ੀ ਦਿੱਕਤ ਦਰਪੇਸ਼ ਆਈ। ਇਹ ਘਰ ਪਟਾਕਿਆਂ ਦੇ ਪ੍ਰਸਿੱਧ ਨਿਰਮਾਤਾ ਕਿਸ਼ੋਰੀ ਲਾਲ ਦਾ ਹੈ, ਜਿੱਥੇ ਦਹਾਕਿਆਂ ਤੋਂ ਵਿਆਹ ਸ਼ਾਦੀਆਂ ਅਤੇ ਦਸਹਿਰੇ ਲਈ ਪਟਾਕੇ ’ਤੇ ਹੋ ਸਾਮਾਨ ਤਿਆਰ ਕੀਤਾ ਜਾਂਦਾ ਹੈ। ਸ਼ਾਮ ਕਰੀਬ ਚਾਰ ਵਜੇ ਧਮਾਕਾ ਇੰਨਾ ਤੇਜ਼ ਸੀ ਕਿ ਸ਼ਹਿਰ ਦੇ ਦੂਰ-ਦੁਰਾਡੇ ਤੱਕ ਆਵਾਜ਼ ਸੁਣ ਗਈ। ਹਾਦਸੇ ਉਪਰੰਤ ਘਰ ਵਿੱਚ ਬਣਾਏ ਸੂਤਲੀ ਬੰਬਾਂ ਦੇ ਖੋਲ੍ਹ ਆਲੇ-ਦੁਆਲੇ ਦੇ ਘਰਾਂ ਵਿੱਚ ਖਿੱਲਰੇ ਹੋਏ ਸਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੁਖਵੰਤ ਸਿੰਘ ਹੇਅਰ ਨੇ ਕਿਹਾ ਕਿ ਹਾਦਸੇ ‘ਚ ਦੋ ਜ਼ਖ਼ਮੀਆਂ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਦੋਵੇਂ 50-60 ਫ਼ੀਸਦੀ ਤੱਕ ਸੜੇ ਹੋਏ ਹਨ।



News Source link

- Advertisement -

More articles

- Advertisement -

Latest article