25 C
Patiāla
Monday, April 29, 2024

ਇਕੁਆਡੋਰ ’ਚ ਟੀਵੀ ਦੇ ਸਿੱਧੇ ਪ੍ਰਸਾਰਨ ਮੌਕੇ ਸਟੂਡੀਓ ’ਚ ਹਥਿਆਰਾਂ ਸਣੇ ਬਦਮਾਸ਼ ਦਾਖਲ ਹੋਏ, ਪੁਲੀਸ ਨੇ ਸਾਰੇ ਗ੍ਰਿਫ਼ਤਾਰ ਕੀਤੇ

Must read


ਕੁਇਟੋ, 10 ਜਨਵਰੀ 

ਇਕੁਆਡੋਰ ਵਿਚ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਨ ਦੌਰਾਨ ਨਕਾਬਪੋਸ਼ ਬਦਮਾਸ਼ ਬੰਦੂਕਾਂ ਅਤੇ ਧਮਾਕਾਖੇਜ਼ ਸਮੱਗਰੀ ਨਾਲ ਨਿਊਜ਼ ਚੈਨਲ ਦੇ ਸੈੱਟ ਵਿਚ ਦਾਖਲ ਹੋਏ ਅਤੇ ਉਥੇ ਮੌਜੂਦ ਸਟਾਫ ਨੂੰ ਵੀ ਧਮਕਾਇਆ। ਸਾਰੇ ਬੰਦੂਕਧਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਕਾਬਪੋਸ਼ ਬਦਮਾਸ਼ਾਂ ਦੀਆਂ ਬੰਦੂਕਾਂ ਅਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕਰ ਲਈ ਗਈ ਹੈ। ਪੁਲੀਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਨੂੰ ਅਤਿਵਾਦੀ ਘਟਨਾ ਹੀ ਸਮਝਣਾ ਚਾਹੀਦਾ ਹੈ। ਇਸ ਦੌਰਾਨ ਰਾਸ਼ਟਰਪਤੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੱਖਣੀ ਅਮਰੀਕੀ ਦੇਸ਼ ਵਿੱਚ ‘ਅੰਦਰੂਨੀ ਹਥਿਆਰਬੰਦ ਸੰਘਰਸ਼’ ਚੱਲ ਰਿਹਾ ਹੈ।



News Source link

- Advertisement -

More articles

- Advertisement -

Latest article