24.2 C
Patiāla
Monday, April 29, 2024

ਪਾਬੰਦੀ ਦੇ ਬਾਵਜੂਦ ਬੁਕਿੰਗ ’ਤੇ ਮਿਲ ਰਹੀ ਹੈ ਚੀਨੀ ਡੋਰ

Must read


ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 4 ਜਨਵਰੀ

ਪੁਲੀਸ ਪ੍ਰਸ਼ਾਸਨ ਵਲੋਂ ਚੀਨੀ ਡੋਰ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਹੈ ਪਰ ਪੁਲੀਸ ਚਿਤਾਵਨੀ ਦੇ ਬਾਵਜੂਦ ਵੀ ਕੁਝ ਦੁਕਾਨਦਾਰ ਜ਼ਿਆਦਾ ਕਮਾਈ ਕਰਨ ਦੀ ਫਿਰਾਕ ਵਿਚ ਇਹ ਚੀਨੀ ਡੋਰ ਵੇਚ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਥਾਣਾ ਮਾਛੀਵਾੜਾ ਮੁਖੀ ਭਿੰਦਰ ਸਿੰਘ ਖੰਗੂੜਾ ਵਲੋਂ ਕੁਝ ਦਿਨ ਪਹਿਲਾਂ ਹੀ ਸਖ਼ਤ ਚਿਤਾਵਨੀ ਜਾਰੀ ਕੀਤੀ ਸੀ ਕਿ ਜੇਕਰ ਕੋਈ ਵੀ ਵਿਅਕਤੀ ਚੀਨੀ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ’ਤੇ ਕੁਝ ਦੁਕਾਨਦਾਰ ਜੋ ਇਹ ਡੋਰ ਵੇਚਣ ਦਾ ਕੰਮ ਕਰਦੇ ਹਨ ਉਨ੍ਹਾਂ ਨੇ ਹੁਣ ਪੁਲੀਸ ਤੋਂ ਬਚਣ ਲਈ ਨਵਾਂ ਢੰਗ ਅਪਣਾਉਂਦੇ ਹੋਏ ਪਹਿਲਾਂ ਖਰੀਦਦਾਰ ਦਾ ਆਰਡਰ ਬੁੱਕ ਕਰਦੇ ਹਨ ਅਤੇ ਫਿਰ ਉਸ ਦੀ ਹੋਮ ਡਿਲਵਰੀ ਜਾਂ ਕਿਸੇ ਜਗ੍ਹਾ ’ਤੇ ਪਹੁੰਚਣ ਦਾ ਆਖ ਕੇ ਇਹ ਸਪਲਾਈ ਕਰ ਰਹੇ ਹਨ। ਚੀਨੀ ਡੋਰ ਦਾ ਇਹ ਗੱਟੂ ਜੋ ਕਿ ਪਿਛਲੇ ਸਮੇਂ ਵਿਚ 400 ਰੁਪਏ ਤੱਕ ਮਿਲ ਜਾਂਦਾ ਸੀ ਹੁਣ ਇਹ ਪਾਬੰਦੀ ਕਾਰਨ ਇਸ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਨੂੰ ਕੁਝ ਦੁਕਾਨਦਾਰ ਦੁੱਗਣੇ ਭਾਅ 800 ਤੋਂ 900 ਰੁਪਏ ਦਾ ਵੇਚ ਰਹੇ ਹਨ। ਪੁਲੀਸ ਜੇਕਰ ਇਨ੍ਹਾਂ ਦੁਕਾਨਾਂ ’ਤੇ ਛਾਪੇ ਵੀ ਮਾਰੇਗੀ ਤਾਂ ਉਥੋਂ ਕੁਝ ਨਹੀਂ ਮਿਲਣਾ ਕਿਉਂਕਿ ਇਹ ਘਾਤਕ ਡੋਰ ਵੇਚਣ ਵਾਲੇ ਦੁਕਾਨਦਾਰ ਸਿਰਫ਼ ਜਾਣ ਪਛਾਣ ਵਾਲੇ ਨੂੰ ਹੀ ਇਹ ਮੁਹੱਈਆ ਕਰਵਾਉਂਦੇ ਹਨ ਜਦਕਿ ਅਣਜਾਣ ਵਿਅਕਤੀ ਇਨ੍ਹਾਂ ਕੋਲ ਡੋਰ ਲੈਣ ਜਾਂਦਾ ਹੈ ਤਾਂ ਉਸ ਨੂੰ ਪੂਰਾ ਪਰਖ ਕੇ ਹੀ ਡੋਰ ਦਿੱਤੀ ਜਾਂਦੀ ਹੈ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਗੁਪਤ ਤੌਰ ’ਤੇ ਚੀਨੀ ਡੋਰ ਵੇਚਣ ਵਾਲਿਆਂ ’ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਜੋ ਜਲਦ ਹੀ ਕਾਬੂ ਕਰ ਲਏ ਜਾਣਗੇ। ਪੁਲੀਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਮਾਪੇ ਨੇ ਆਪਣੇ ਬੱਚੇ ਨੂੰ ਚੀਨੀ ਡੋਰ ਲੈ ਕੇ ਦਿੱਤੀ ਤਾਂ ਉਸ ਖਿਲਾਫ਼ ਵੀ ਸਖ਼ਤ ਕਾਰਵਾਈ ਹੋਵੇਗੀ।

ਚੀਨੀ ਡੋਰ ’ਤੇ ਪਾਬੰਦੀ ਲਈ ਤਹਿਸੀਲਦਾਰ ਨੂੰ ਮੰਗ ਪੱਤਰ

ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਵਾਰਡ ਨੰਬਰ-19 ਦੇ ਇੰਚਾਰਜ ਗੋਲਡੀ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਵਿਚ ਚੀਨੀ ਡੋਰ ਦੀ ਕਾਲਾ ਬਜ਼ਾਰੀ ਦੀ ਰੋਕਥਾਮ ਸਬੰਧੀ ਐਸ.ਡੀ.ਐਮ ਦੇ ਨਾਂ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਸੰਜੇ ਸਹਿਗਲ, ਵਿਪਨ ਸ਼ਰਮਾ, ਰਾਹੁਲ ਗਰਗ ਬਾਵਾ, ਜਿੰਮੀ ਮਲਹੋਤਰਾ, ਮੁਕੇਸ਼ ਸਿੰਘੀ, ਬਿੰਨੀ ਮਲਹੋਤਰਾ, ਪਵਨ ਕੁਮਾਰ, ਸੁਰਿੰਦਰ ਸ਼ਰਮਾ, ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ।



News Source link

- Advertisement -

More articles

- Advertisement -

Latest article