36.3 C
Patiāla
Thursday, May 2, 2024

ਮਹਾਰਾਸ਼ਟਰ ’ਚ ਫੈਕਟਰੀ ਨੂੰ ਅੱਗ; ਛੇ ਮੌਤਾਂ

Must read


ਛੱਤਰਪਤੀ ਸੰਭਾਜੀਨਗਰ, 31 ਦਸੰਬਰ

ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ’ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਨੂੰ ਅੱਗ ਲੱਗਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਸੂਤਰਾਂ ਨੇ ਦਿੱਤੀ। ਇਥੋਂ ਦੇ ਵਲੂਜ ਸਨਅਤੀ ਇਲਾਕੇ ’ਚ ਸਨਸ਼ਾਈਨ ਇੰਟਰਪ੍ਰਾਈਜ਼ਿਜ਼ ਦੇ ਇਕ ਯੂਨਿਟ ’ਚ ਰਾਤ ਇਕ ਵਜੇ ਇਹ ਅੱਗ ਲੱਗੀ। ਜਦੋਂ ਅੱਗ ਲੱਗੀ ਉਸ ਵੇਲੇ ਫੈਕਟਰੀ ’ਚ 13 ਮੁਲਾਜ਼ਮ ਸੌਂ ਰਹੇ ਸਨ। ਇਨ੍ਹਾਂ ’ਚੋਂ ਸੱਤ ਵਰਕਰ ਟੀਨ ਦੀ ਛੱਤ ਤੋੜ ਕੇ ਬਾਹਰ ਨਿਕਲਣ ’ਚ ਸਫਲ ਰਹੇ ਜਦੋਂ ਕਿ ਛੇ ਵਰਕਰਾਂ ਦੀ ਅੱਗ ’ਚ ਝੁਲਸਣ ਕਾਰਨ ਮੌਤ ਹੋ ਗਈ।

ਪੁਲੀਸ ਕਮਿਸ਼ਨਰ ਮਨੋਜ ਲੋਹੀਆ ਨੇ ਦੱਸਿਆ, ‘‘ਵਲੂਜ ਦੇ ਸਨਅਤੀ ਏਰੀਏ ’ਚ ਸਨਸ਼ਾਈਨ ਇੰਟਰਪ੍ਰਾਈਜ਼ਿਜ਼ ’ਚ ਸੂਤੀ ਅਤੇ ਲੈਦਰ ਦੇ ਦਸਤਾਨੇ ਬਣਦੇ ਹਨ ਜਿਸ ’ਚ ਰਾਤ 1.15 ਵਜੇ ਅੱਗ ਲੱਗ ਗਈ।’’ ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ ਜਿਨ੍ਹਾਂ ਕਰੀਬ 3.30 ਵਜੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ, ‘‘ਅੱਗ ਲੱਗਣ ਮੌਕੇ ਫੈਕਟਰੀ ’ਚ 13 ਵਰਕਰ ਮੌਜੂਦ ਸਨ ਜਿਨ੍ਹਾਂ ’ਚੋਂ ਸੱਤ ਬਾਹਰ ਨਿਕਲਣ ’ਚ ਸਫ਼ਲ ਰਹੇ ਜਦੋਂ ਕਿ ਛੇ ਵਰਕਰਾਂ ਦੀ ਮੌਤ ਹੋ ਗਈ।’’ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਵਰਕਰਾਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਸੰਦੀਪਨ ਬੂਮਰੇ ਨੇ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਲਾਟ ਸਨਅਤੀ ਵਰਤੋਂ ਲਈ ਅਲਾਟ ਕੀਤਾ ਗਿਆ ਸੀ ਪਰ ਬਦਕਿਸਮਤੀ ਨਾਲ ਫੈਕਟਰੀ ’ਚ ਮਜ਼ਦੂਰ ਰਹਿ ਵੀ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਛੇਤੀ ਹੀ ਪਤਾ ਲਗਾ ਲਿਆ ਜਾਵੇਗਾ। -ਪੀਟੀਆਈ

 



News Source link
#ਮਹਰਸ਼ਟਰ #ਚ #ਫਕਟਰ #ਨ #ਅਗ #ਛ #ਮਤ

- Advertisement -

More articles

- Advertisement -

Latest article