30.2 C
Patiāla
Monday, April 29, 2024

ਜਲੰਧਰ: ਆਦਮਪੁਰ ਦੇ ਘਰ ’ਚੋਂ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ, ਮਰਨ ਵਾਲਿਆਂ ’ਚ ਪਤੀ-ਪਤਨੀ, 2 ਧੀਆਂ ਤੇ ਦੋਹਤੀ ਸ਼ਾਮਲ

Must read


ਚੰਡੀਗੜ੍ਹ, 1 ਜਨਵਰੀ

ਜਲੰਧਰ ਜ਼ਿਲ੍ਹੇ ਦੇ ਪਿੰਡ ਆਦਮਪੁਰ ਦੇ ਘਰ ਵਿੱਚੋਂ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲੀਸ ਨੇ ਦੱਸਿਆ ਕਿ 59 ਸਾਲਾ ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਸਰਬਜੀਤ ਕੌਰ, ਉਨ੍ਹਾਂ ਦੀਆਂ ਦੋ ਧੀਆਂ 32 ਸਾਲਾ ਜੋਤੀ ਤੇ 31 ਸਾਲਾ ਗੋਪੀ ਅਤੇ ਜੋਤੀ ਦੀ ਤਿੰਨ ਸਾਲ ਧੀ ਦੀਆਂ ਲਾਸ਼ਾਂ ਐਤਵਾਰ ਰਾਤ ਬਰਾਮਦ ਕੀਤੀਆਂ ਗਈਆਂ। ਮਨਮੋਹਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਦਕਿ ਬਾਕੀਆਂ ਦੀਆਂ ਲਾਸ਼ਾਂ ਉਸੇ ਕਮਰੇ ਦੇ ਬੈੱਡ ‘ਤੇ ਪਈਆਂ ਸਨ। ਜਲੰਧਰ ਦੇ ਸੀਨੀਅਰ ਕਪਤਾਨ ਪੁਲੀਸ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਉਹ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕ ਰਿਹਾ ਹੈ। ਮੁੱਢਲੀ ਜਾਂਚ ਮੁਤਾਬਕ ਮਨਮੋਹਨ ਨੇ ਫਾਹਾ ਲਾਉਣ ਤੋਂ ਪਹਿਲਾਂ ਪਰਿਵਾਰ ਦੇ ਹੋਰ ਮੈਂਬਰਾਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਜੋੜੇ ਦੀ ਵੱਡੀ ਧੀ ਆਪਣੀ ਤਿੰਨ ਸਾਲ ਦੀ ਧੀ ਨਾਲ ਮਾਪਿਆਂ ਨੂੰ ਮਿਲਣ ਆਈ ਸੀ। ਪੁਲੀਸ ਨੇ ਦੱਸਿਆ ਕਿ ਮਨਮੋਹਨ ਦਾ ਲੜਕਾ ਵਿਆਹਿਆ ਹੋਇਆ ਹੈ ਅਤੇ ਵਿਦੇਸ਼ ਰਹਿੰਦਾ ਹੈ।

ਮਨਮੋਹਨ ਦੇ ਜਵਾਈ ਨੇ ਐਤਵਾਰ ਨੂੰ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਕੋਈ ਜਵਾਬ ਨਹੀਂ ਆਇਆ। ਫਿਰ ਉਸ ਨੇ ਪੁਲੀਸ ਨੂੰ ਸੂਚਨਾ ਦਿੱਤੀ। ਸ੍ਰੀ ਭੁੱਲਰ ਨੇ ਕਿਹਾ, ‘ਮਨਮੋਹਨ ਦੇ ਜਵਾਈ ਨੇ ਦੱਸਿਆ ਸੀ ਕਿ ਉਸ ਦਾ ਪਰਿਵਾਰ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਬਾਅਦ ਵਿੱਚ ਜਦੋਂ ਪੁਲੀਸ ਉਸ ਦੇ ਨਾਲ ਘਰ ਗਈ ਤਾਂ ਉੱਥੇ ਪੰਜ ਲਾਸ਼ਾਂ ਮਿਲੀਆਂ। ਮਨਮੋਹਨ ਸਿੰਘ ਨੇ ਫਾਹਾ ਲੈ ਲਿਆ ਸੀ। ਉਸ ਦੀ ਪਤਨੀ, ਦੋ ਧੀਆਂ ਅਤੇ ਦੋਹਤੀ ਦੀਆਂ ਲਾਸ਼ਾਂ ਵੀ ਮਿਲੀਆਂ ਹਨ।



News Source link

- Advertisement -

More articles

- Advertisement -

Latest article