27.2 C
Patiāla
Monday, April 29, 2024

ਪੀਐੱਮ ਦੇਸ਼ ਦੇ ਰਖਵਾਲੇ, ਉਨ੍ਹਾਂ ਵੱਲੋਂ ਅਜਿਹਾ ਜ਼ੁਲਮ ਦੇਖ ਕੇ ਦੁਖ ਹੁੰਦੈ: ਰਾਹੁਲ ਗਾਂਧੀ

Must read


ਨਵੀਂ ਦਿੱਲੀ, 31 ਦਸੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣਾ ਖੇਤ ਰਤਨ ਤੇ ਅਰਜੁਨ ਐਵਾਰਡ ਸਰਕਾਰ ਨੂੰ ਮੋੜੇ ਜਾਣ ਦੇ ਹਵਾਲੇ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੀਐੱਮ ਦੇਸ਼ ਦੇ ਰਖਵਾਲੇ ਹਨ ਤੇ ਉਨ੍ਹਾਂ ਵੱਲੋਂ ‘ਅਜਿਹਾ ਜ਼ੁਲਮ’ ਦੇਖ ਕੇ ਦਰਦ ਹੁੰਦਾ ਹੈ। ਗਾਂਧੀ ਨੇ ਫੋਗਾਟ ਦੀ ਕਰਤੱਵਿਆ ਪੱਥ ਵਾਲੀ ਤਸਵੀਰ ਸਾਂਝੀ ਕਰਦਿਆਂ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਦੇਸ਼ ਦੀ ਹਰ ਧੀ ਲਈ ਸਵੈ-ਮਾਣ ਸਭ ਤੋਂ ਪਹਿਲਾਂ ਜਦੋਂਕਿ ਤਗ਼ਮੇ ਜਾਂ ਹੋਰ ਸਨਮਾਨ ਬਾਅਦ ਵਿਚ ਹਨ। ਕੀ ਕਿਸੇ ‘ਅਖੌਤੀ ਬਾਹੂਬਲੀ’ ਤੋਂ ਮਿਲੇ ‘ਸਿਆਸੀ ਲਾਭ’ ਦੀ ਕੀਮਤ ਇਨ੍ਹਾਂ ਬਹਾਦਰ ਧੀਆਂ ਦੇ ਹੰਝੂਆਂ ਤੋਂ ਵੱਧ ਕੇ ਹੈ? ਪ੍ਰਧਾਨ ਮੰਤਰੀ ਦੇਸ਼ ਦੇ ਰਖਵਾਲੇ ਹਨ, ਉਨ੍ਹਾਂ ਦਾ ਅਜਿਹਾ ਜ਼ੁਲਮ ਦੇਖ ਕੇ ਦੁੱਖ ਹੁੰਦਾ ਹੈ।’’

ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲੀਸ ਨੇ ਮਹਿਲਾ ਪਹਿਲਵਾਨ ਨੂੰ ਪੀਐੱਮ ਦਫ਼ਤਰ ਜਾਣ ਤੋਂ ਰੋਕ ਦਿੱਤਾ ਸੀ। ਮਗਰੋਂ ਫੋਗਾਟ ਨੇ ਦਿੱਲੀ ਦੇ ਕਰਤੱਵਿਆ ਪੱਥ ਦੇ ਐਨ ਵਿਚਾਲੇ ਆਪਣਾ ਖੇਲ ਰਤਨ ਤੇ ਅਰਜੁਨ ਐਵਾਰਡ ਰੱਖ ਕੇ ਸਰਕਾਰ ਨੂੰ ਮੋੜ ਦਿੱਤੇ ਸਨ। ਫੋਗਾਟ ਨੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨਾਲ ਮਿਲ ਕੇ ਸੰਜੈ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣੇ ਜਾਣ ’ਤੇ ਇਤਰਾਜ਼ ਜਤਾਇਆ ਸੀ। ਪਹਿਲਵਾਨਾਂ ਨੇ ਸੰਜੈ ਸਿੰਘ ਨੂੰ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਵਫਾਦਾਰ ਦੱਸਿਆ ਸੀ। -ਪੀਟੀਆਈ



News Source link

- Advertisement -

More articles

- Advertisement -

Latest article