30 C
Patiāla
Monday, April 29, 2024

‘ਮੋਦੀ ਦੇ ਆਉਣ ਨਾਲ ਮੁਸਲਿਮ ਔਰਤਾਂ ਨੂੰ ਪੱਕੇ ਪਤੀ ਮਿਲਣ’ ਦੀ ਟਿੱਪਣੀ ਕਰਨ ਵਾਲੇ ਆਰਐੱਸਐੱਸ ਸੰਚਾਲਕ ਖ਼ਿਲਾਫ਼ ਸ਼ਿਕਾਇਤ ਦਰਜ

Must read


ਬੰਗਲੂਰੂ, 29 ਦਸੰਬਰ

ਕਰਨਾਟਕ ਵਿੱਚ ਆਮ ਆਦਮੀ ਪਾਰਟੀ (ਆਪ) ਨੇ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਮਗਰੋਂ ਸਿਰਫ਼ ਮੁਸਲਿਮ ਔਰਤਾਂ ਨੂੰ ਪੱਕੇ ਪਤੀ ਮਿਲਣ’ ਦੀ ਕਥਿਤ ਟਿੱਪਣੀ ਕਰਨ ਵਾਲੇ ਸੀਨੀਅਰ ਆਰਐੱਸਐੱਸ ਸੰਚਾਲਕ ਕੇ. ਪ੍ਰਭਾਕਰ ਭੱਟ ਖ਼ਿਲਾਫ਼ ਅੱਜ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ‘ਆਪ’ ਦੇ ਘੱਟਗਿਣਤੀ ਵਿੰਗ ਦੇ ਆਗੂ ਉਸਮਾਨ ਨਰਸਿਮੱਈਆ ਨੇ ਬੰਗਲੂਰੂ ਵਿੱਚ ਸ਼ੇਸ਼ਾਦਰੀਪੁਰਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਨਰਸਿਮੱਈਆ ਨੇ ਦੋਸ਼ ਲਾਇਆ ਕਿ ਪ੍ਰਭਾਕਰ ਭੱਟ ਨੇ ਮਾਂਡਿਆ ਸ਼ਹਿਰ ਵਿੱਚ ਹਨੂਮਾ ਸੰਕੀਰਤਨ ਯਾਤਰਾ ਪ੍ਰੋਗਰਾਮ ਦੌਰਾਨ ਮੁਸਲਿਮ ਔਰਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਉਸ ਨੇ ਆਰਐੱਸਐੱਸ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। -ਆਈਏਐੱਨਐੱਸ



News Source link

- Advertisement -

More articles

- Advertisement -

Latest article