30.2 C
Patiāla
Monday, April 29, 2024

ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਸੀਹ ਧਰਮਸ਼ਾਲਾ ਦਾ ਉਦਘਾਟਨ

Must read


ਪੱਤਰ ਪ੍ਰੇਰਕ

ਕਾਹਨੂੰਵਾਨ, 24 ਦਸੰਬਰ

ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹਲਕੇ ਦੇ ਪਿੰਡ ਜਾਗੋਵਾਲ ਬਾਂਗਰ ਵਿਚ ਪਹੁੰਚ ਕੇ ਮਸੀਹ ਧਰਮਸ਼ਾਲਾ ਦਾ ਉਦਘਾਟਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਲਖਵਿੰਦਰ ਸਿੰਘ ਜਾਗੋਵਾਲ ਅਤੇ ਸੁਖਵਿੰਦਰ ਮਸੀਹ ਨੇ ਦੱਸਿਆ ਕਿ ਚੋਣਾਂ ਮੌਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਿੰਡ ਜਾਗੋਵਾਲ ਬਾਂਗਰ ਦੇ ਮਸੀਹ ਭਾਈਚਾਰੇ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ ਧਰਮਸ਼ਾਲਾ ਲਈ ਗਰਾਂਟ ਦਿੱਤੀ ਜਾਵੇਗੀ। ਇਸ ਵਾਅਦੇ ਨੂੰ ਪੁੂਰਾ ਕਰਦਿਆਂ ਬਾਜਵਾ ਨੇ ਇਸ ਧਰਮਸ਼ਾਲਾ ਲਈ ਗਰਾਂਟ ਪਾਸ ਕਰਵਾ ਕੇ ਦਿੱਤੀ ਜਿਸ ਸਦਕਾ ਪਿੰਡ ਦੇ ਵਾਸੀਆਂ ਨੇ ਮਸੀਹ ਭਾਈਚਾਰੇ ਨਾਲ ਮਿਲ ਕੇ ਮਸੀਹ ਧਰਮਸ਼ਾਲਾ ਦੀ ਉਸਾਰੀ ਕਰਵਾਈ ਗਈ। ਇਸ ਧਰਮਸ਼ਾਲਾ ਦਾ ਉਦਘਾਟਨ ਕਰਨ ਲਈ ਸ੍ਰੀ ਬਾਜਵਾ ਜਾਗੋਵਾਲ ਬਾਂਗਰ ਪਹੁੰਚੇ ਅਤੇ ਉਨ੍ਹਾਂ ਨੇ ਧਰਮਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ ਸ. ਬਾਜਵਾ ਨੇ ਮਸੀਹ ਭਾਈਚਾਰੇ ਨੂੰ ਵੱਡੇ ਦਿਨ ਦੇ ਸਬੰਧ ਵਿੱਚ ਵਧਾਈਆਂ ਭੇਟ ਕੀਤੀਆਂ। ਇਸ ਮੌਕੇ ਹਾਜਰ ਲੋਕਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਮਸੀਹ ਭਾਈਚਾਰੇ ਅਤੇ ਪਿੰਡ ਵਾਸੀਆਂ ਨਾਲ ਹੋਰ ਵਾਧਾ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਤੱਤਪਰ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪਾਸਟਰ ਲੁਭਾਇਆ ਮਸੀਹ, ਗੁਰਮੁਖ ਸਿੰਘ, ਸੁੱਖਾ ਮਸੀਹ, ਅਮਰ ਮਸੀਹ, ਸ਼ੇਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਕੁਲਵੰਤ ਸਿੰਘ, ਚੈਂਚਲ ਸਿੰਘ, ਨਿਰਮਲ ਸਿੰਘ ਸੈਰ, ਸਮਿੰਦਰ ਸਿੰਘ ਸੈਰ, ਕਰਨੈਲ ਸਿੰਘ, ਮਨੋਹਰ ਸਿੰਘ, ਲਖਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।



News Source link

- Advertisement -

More articles

- Advertisement -

Latest article