38 C
Patiāla
Friday, May 3, 2024

ਪੁਣਛ: ਨਾਗਰਿਕਾਂ ਦੀ ਮੌਤ ਬਾਰੇ ਅੰਦਰੂਨੀ ਜਾਂਚ ਕਰਾਏਗੀ ਫੌਜ

Must read


ਨਵੀਂ ਦਿੱਲੀ, 24 ਦਸੰਬਰ

ਫੌਜ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਤਿੰਨ ਨਾਗਰਿਕਾਂ ਦੀ ਮੌਤ ਦੀ ਆਪਣੇ ਪੱਧਰ ’ਤੇ ਡੂੰਘਾਈ ਨਾਲ ਜਾਂਚ ਕਰਨ ਦਾ ਹੁਕਮ ਦੇ ਦਿੱਤਾ ਹੈ। ਦੋਸ਼ ਲਾਇਆ ਗਿਆ ਸੀ ਕਿ ਇਹ ਨਾਗਰਿਕ ਫੌਜ ਦੀ ਹਿਰਾਸਤ ਵਿਚ ਮਰੇ ਹਨ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਫੌਜ ਨੇ ਅੰਦਰੂਨੀ ਜਾਂਚ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਤਿੰਨ ਨਾਗਰਿਕਾਂ ਨੂੰ ਫੌਜ ਕਥਿਤ ਪੁੱਛਗਿੱਛ ਲਈ ਲੈ ਕੇ ਗਈ ਸੀ। ਇਨ੍ਹਾਂ ਤੋਂ 21 ਦਸੰਬਰ ਨੂੰ ਪੁਣਛ ਵਿਚ ਹੋਏ ਅਤਿਵਾਦੀ ਹਮਲੇ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾਣੀ ਸੀ। ਘਾਤ ਲਾ ਕੇ ਕੀਤੇ ਗਏ ਇਸ ਹਮਲੇ ਵਿਚ ਚਾਰ ਫੌਜੀ ਜਵਾਨ ਮਾਰੇ ਗਏ ਸਨ।



News Source link

- Advertisement -

More articles

- Advertisement -

Latest article