38 C
Patiāla
Friday, May 3, 2024

ਫਰਾਂਸ ’ਚ ਰੋਕੇ ਜਹਾਜ਼ ਨੂੰ ਤਿੰਨ ਦਿਨਾਂ ਬਾਅਦ ਉਡਾਣ ਦੀ ਇਜਾਜ਼ਤ ਮਿਲੀ

Must read


ਪੈਰਿਸ, 24 ਦਸੰਬਰ

ਮਨੁੱਖੀ ਤਸਕਰੀ ਦੇ ਸ਼ੱਕ ਵਿਚ ਫਰਾਂਸ ਦੇ ਅਧਿਕਾਰੀਆਂ ਨੇ ਜਿਹੜੇ ਹਵਾਈ ਜਹਾਜ਼ ਨੂੰ ਰੋਕਿਆ ਹੋਇਆ ਸੀ, ਉਸ ਨੂੰ ਅੱਜ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ 303 ਯਾਤਰੀਆਂ ਤੋਂ ਅੱਜ ਹਵਾਈ ਅੱਡੇ ’ਤੇ ਚਾਰ ਜੱਜਾਂ ਨੇ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ ਸਨ। ਗੌਰਤਲਬ ਹੈ ਕਿ ਨਿਕਾਰਾਗੁਆ ਜਾ ਰਹੀ ਜਿਸ ਉਡਾਣ ਨੂੰ ਫਰਾਂਸੀਸੀ ਅਧਿਕਾਰੀਆਂ ਨੇ ਪੈਰਿਸ ਤੋਂ 150 ਕਿਲੋਮੀਟਰ ਦੂਰ ਵੈਟਰੀ ਹਵਾਈ ਅੱਡੇ ਉਤੇ ਵੀਰਵਾਰ ਨੂੰ ਰੋਕਿਆ ਸੀ, ਉਸ ਵਿਚ ਜ਼ਿਆਦਾਤਰ ਭਾਰਤੀ ਸਨ। ਜੱਜਾਂ ਕੋਲ ਇਨ੍ਹਾਂ ਯਾਤਰੀਆਂ ਦੀ ਹਿਰਾਸਤ ਵਧਾਉਣ ਦਾ ਹੱਕ ਸੀ। ਇਸ ਨੂੰ 8 ਦਿਨਾਂ ਤੱਕ ਵਧਾਇਆ ਜਾ ਸਕਦਾ ਸੀ। ਇਕ ਫਰਾਂਸੀਸੀ ਮੀਡੀਆ ਰਿਪੋਰਟ ਮੁਤਾਬਕ ਜੱਜਾਂ ਕੋਲ ਯਾਤਰੀਆਂ ਨਾਲ ਗੱਲ ਕਰਨ ਲਈ ਦੋ ਦਿਨ ਸਨ ਤੇ ਟਰਾਂਸਲੇਟਰ ਗੱਲ ਕਰਨ ਵਿਚ ਮਦਦ ਕਰ ਰਹੇ ਸਨ।



News Source link

- Advertisement -

More articles

- Advertisement -

Latest article