41 C
Patiāla
Saturday, May 4, 2024

ਆਰਐੱਮਪੀ ਡਾਕਟਰ ਦੀ ਕੁੱਟਮਾਰ ਕਰਕੇ ਫਿਰੌਤੀ ਮੰਗੀ

Must read


ਮਨੋਜ ਸ਼ਰਮਾ

ਬਠਿੰਡਾ, 23 ਦਸੰਬਰ

ਥਾਣਾ ਨੇਹੀਆਂ ਵਾਲਾ ਦੇ ਪਿੰਡ ਮਹਿਮਾ ਸਵਾਈ ਵਿੱਚ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਆਰਐੱਮਪੀ ਡਾਕਟਰ ਦੇ ਘਰ ਦਾਖ਼ਲ ਹੋ ਕੇ ਲੁੱਟ-ਖੋਹ ਅਤੇ ਡਾਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾ. ਵੇਦ ਪ੍ਰਕਾਸ਼ ਨੇ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਉਸ ਦੇ ਘਰ ਵਿੱਚ ਦੋ ਨਕਾਬਪੋਸ਼ ਦਾਖ਼ਲ ਹੋਏ ਜਿਨ੍ਹਾਂ ਨੇ ਸੁੱਤੇ ਪਏ ਪਰਿਵਾਰ ’ਤੇ ਹਮਲਾ ਕਰ ਦਿੱਤਾ। ਡਾਕਟਰ ਮੁਤਾਬਕ ਲੁੱਟੇਰਿਆਂ ਨੇ ਉਸ ਦੀ ਪਤਨੀ ਨੂੰ ਡਰਾ ਕੇ ਉਸ ਕੋਲੋਂ ਚਾਹ ਬਣਵਾ ਕੇ ਵੀ ਪੀਤੀ ਅਤੇ ਉਨ੍ਹਾਂ ਡਾਕਟਰ ਨੂੰ ਕਿਹਾ ਗਿਆ ਕਿ ਉਹ ਵਿੱਕੀ ਗੌਂਡਰ ਗਰੁੱਪ ਦੇ ਬੰਦੇ ਹਨ। ਉਨ੍ਹਾਂ 5 ਲੱਖ ਰੁਪਏ ਮੰਗੇ ਅਤੇ ਧਮਕੀ ਦਿੱਤੀ ਕਿ ਸ਼ਨਿਚਰਵਾਰ ਢਾਈ ਵਜੇ ਤੱਕ 2 ਲੱਖ ਰੁਪਏ ਸਿਵਲ ਹਸਪਤਾਲ ਮਹਿਮਾ ਸਵਾਈ ਦੀ ਖੰਡਰ ਪਈ ਬਿਲਡਿੰਗ ਵਿੱਚ ਰੱਖ ਦਿੰਤੇ ਜਾਣ। ਜੇਕਰ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਪੀੜਤ ਡਾਕਟਰ ਨੇ ਸਮੁੱਚੇ ਪਿੰਡ ਦੇ ਲੋਕਾਂ ਸਾਹਮਣੇ ਘਟਨਾ ਬਿਆਨ ਕਰਦਿਆਂ ਦੱਸਿਆ ਕਿ ਨਕਾਬਪੋਸ਼ ਲੁਟੇਰੇ 2 ਮੋਬਾਈਲ, 20 ਹਜ਼ਾਰ ਰੁਪਏ ਦੀ ਨਗਦੀ, ਸੋਨੇ ਦੀਆਂ ਵਾਲੀਆਂ ਸਮੇਤ ਕਰੀਬ ਦੋ ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਡਾਕਟਰ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੋਨਿਆਣਾ ਮੰਡੀ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਦੋਵੇਂ ਲੁਟੇਰਿਆਂ ਕੋਲ ਮਾਰੂ ਹਥਿਆਰ ਸਨ। ਉਸ ਨੇ ਇੱਕ ਲੁਟੇਰੇ ਨੂੰ ਜੱਫ਼ਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਸਾਥੀ ਨੇ ਉਸ ’ਤੇ ਨਲਕੇ ਦੀ ਹੱਥੀ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਘਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਹਲਕਾ ਭੁੱਚੋ ਦੇ ਡੀਐਸਪੀ ਰਸ਼ਪਾਲ ਸਿੰਘ ਨੇ ਉਨ੍ਹਾਂ ਕਿਹਾ ਕਿ ਉਹ ਪਤਾ ਕਰਵਾ ਰਹੇ ਹਨ ਕਿ ਕੀ ਮਾਮਲਾ ਹੈ।



News Source link

- Advertisement -

More articles

- Advertisement -

Latest article