36.3 C
Patiāla
Thursday, May 2, 2024

ਇਜ਼ਰਾਈਲ ਵਿਚ ਤਿੰਨ ਕੈਨੇਡੀਅਨ ਨਾਗਰਿਕਾਂ ਦੀ ਮੌਤ

Must read


ਪੱਤਰ ਪ੍ਰੇਰਕ

ਵੈਨਕੂਵਰ, 11 ਅਕਤੂਬਰ

ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਹੈ ਕਿ ਇਜ਼ਰਾਈਲ ਵਿਚ ਹਮਾਸ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਕਾਰਨ ਤਿੰਨ ਕੈਨੇਡੀਅਨ ਨਾਗਰਿਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉੱਥੇ ਰਹਿੰਦੇ ਕੈਨੇਡੀਅਨ ਲੋਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਛੇਤੀ ਹੀ ਏਅਰਫੋਰਸ ਦੇ ਜਹਾਜ਼ ਇਜ਼ਰਾਈਲ ਭੇਜੇ ਜਾਣਗੇ। ਇਹ ਜਹਾਜ਼ ਲੋਕਾਂ ਨੂੰ ਤਲ ਅਵੀਵ ਤੋਂ ਏਥਨਜ਼ ਪਹੁੰਚਾਉਣਗੇ ਜਿਥੋਂ ਲੋਕਾਂ ਨੂੰ ਏਅਰ ਕੈਨੇਡਾ ਰਾਹੀਂ ਵਾਪਸ ਦੇਸ਼ ਲਿਆਂਦਾ ਜਾਏਗਾ। ਮੰਤਰੀ ਨੇ ਦੱਸਿਆ ਕਿ ਜੋ ਲੋਕ ਕਿਸੇ ਕਾਰਨ ਤਲ ਅਵੀਵ ਪਹੁੰਚਣ ਤੋਂ ਅਸਮਰੱਥ ਹਨ, ਉਨ੍ਹਾਂ ਲਈ ਹੋਰ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਜ਼ਰਾਈਲ ਵਿੱਚ ਫਸੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਵਿਾਇਆ ਕਿ ਸਰਕਾਰ ਆਪਣੇ ਨਾਗਰਿਕਾਂ ਲਈ ਚਿੰਤਤ ਹੈ ਤੇ ਉਨ੍ਹਾਂ ਦੇ ਵਾਪਸੀ ਲਈ ਹਰ ਸੰਭਵ ਯਤਨ ਕਰ ਰਹੀ ਹੈ।



News Source link
#ਇਜਰਈਲ #ਵਚ #ਤਨ #ਕਨਡਅਨ #ਨਗਰਕ #ਦ #ਮਤ

- Advertisement -

More articles

- Advertisement -

Latest article