36.9 C
Patiāla
Sunday, April 28, 2024

ਲਹਿਰਾਗਾਗਾ: ਭੱਠਲ ਕਾਲਜ ਬੰਦ ਕਰਕੇ ਮੁਲਾਜ਼ਮਾਂ ਨੂੰ ਕੱਢਣ ਖਿਲਾਫ਼ ਮੰਤਰੀ ਪੁਤਲਾ ਫੂਕਿਆ – punjabitribuneonline.com

Must read


ਰਮੇਸ ਭਾਰਦਵਾਜ

ਲਹਿਰਾਗਾਗਾ, 9 ਅਕਤੂਬਰ

ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਮਾਲਵੇ ਦੀ ਅਹਿਮ ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲਜੀ ਨੂੰ 31 ਅਕਤੂਬਰ ਤੋਂ ਬੰਦ ਕਰਨ ਦੇ ਨਾਲ ਨਾਲ ਸਮੂਹ ਸਟਾਫ ਦੀਆਂ ਸੇਵਾਵਾਂ (ਨੌਕਰੀ ਤੋਂ ਕੱਢਣ) ਵੀ ਖਤਮ ਕਰਨ ਦੇ ਸਰਕਾਰ ਦੇ ਫਰਮਾਨ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਤੇ ਸਟਾਫ ਵਿੱਚ ਰੋਸ ਪੈਦਾ ਹੋ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਤੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਕਾਲਜ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਅਤੇ ਮਾਰਚ ਕੱਢਦਿਆਂ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਫੂਕਿਆ ਤੇ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ। ਧਰਨੇ ਪੱਕੇ ਮੋਰਚੇ ਵਿੱਚ ਸ਼ਿਰਕਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਬੀਕੇਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਾਹੁਲ ਇੰਦਰ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ, ਰਵਿੰਦਰ ਟੁਰਨਾ, ਕੌਂਸਲਰ ਕਿਰਪਾਲ ਸਿੰਘ ਨਾਥਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਸਾਬਕਾ ਕੌਂਸਲਰ ਗੁਰਲਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਲਹਿਰਾਗਾਗਾ ਦੇ ਭੱਠਲ ਕਾਲਜ ਨੂੰ ਬੰਦ ਕਰਨ ਦੇ ਨਾਲ ਨਾਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਫਰਮਾਨ ਨੇ ਸਰਕਾਰ ਦਾ ਮੁਲਾਜ਼ਮ ਅਤੇ ਸਿੱਖਿਆ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ, ਜਦ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਨਾ ਤਾਂ ਕਾਲਜ ਨੂੰ ਬੰਦ ਹੋਣ ਦਵਾਂਗੇ, ਨਾ ਹੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ ਤੇ ਪਿਛਲੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਪਰ ਹੁਣ ਹੋ ਸਭ ਕੁਝ ਉਲਟ ਰਿਹੈ। ਧਰਨੇ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਗਲਾ,ਮਹੇਸ਼ ਕੁਮਾਰ ਨੀਟੂ ਸ਼ਰਮਾ, ਰਾਜੇਸ਼ ਕੁਮਾਰ ਪੱਪੂ, ਕੁਲਦੀਪ ਸਿੰਘ ਚੂੜਲ ਕਲਾਂ, ਸੁਰੇਸ਼ ਕੁਮਾਰ ਪਾਲਾ, ਪਰਗਟ ਸਿੰਘ ਗਾਗਾ, ਕੌਂਸਲਰ ਬਲਵਿੰਦਰ ਕੌਰ, ਗੁਰਦੀਪ ਸਿੰਘ ਮਕੋੜ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸੰਘਰਸ਼ ਵਿੱਚ ਸਹਿਯੋਗ ਦਾ ਵਿਸ਼ਵਾਸ ਦਵਿਾਇਆ।

ਇਸ ਦੌਰਾਨ ਸੂਤਰਾਂ ਮੁਤਾਬਕ ਸੂਬਾ ਪੱਧਰੀ, ਕਿਸਾਨ, ਮਜ਼ਦੂਰ, ਵਪਾਰਕ, ਮੁਲਾਜ਼ਮ ਜਥੇਬੰਦੀਆਂ ਦਾ ਭਾਰੀ ਇਕੱਠ 12 ਅਕਤੂਬਰ ਨੂੰ ਕਾਲਜ ਵਿਖੇ ਹੋਵੇਗਾ, ਜਿਸ ਵਿੱਚ ਐਕਸ਼ਨ ਕਮੇਟੀ ਦਾ ਐਲਾਨ ਕਰਕੇ ਸੰਘਰਸ਼ ਨੂੰ ਵੱਡੇ ਪੱਧਰ ਅਤੇ ਅਣਮਿੱਥੇ ਸਮੇਂ ਲਈ ਲੜਨ ਲਈ ਵੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।



News Source link

- Advertisement -

More articles

- Advertisement -

Latest article