33.5 C
Patiāla
Thursday, May 2, 2024

ਵਿਧਾਇਕ ਵੱਲੋਂ ਤਿੰਨ ਸੜਕਾਂ ਦੇ ਉਸਾਰੀ ਕਾਰਜ ਦੀ ਸ਼ੁਰੂਆਤ

Must read


ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 8 ਅਕਤੂਬਰ

ਵਿਧਾਨ ਸਭਾ ਹਲਕਾ ਸ਼ਾਹਬਾਦ ਦੇ ਵਿਧਾਇਕ ਅਤੇ ਸ਼ੂਗਰਫੈੱਡ ਦੇ ਚੇਅਰਮੈਨ ਰਾਮ ਕਰਣ ਕਾਲਾ ਨੇ ਅੱਜ ਤਿੰਨ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਜਾਣਕਾਰੀ ਅਨੁਸਾਰ ਵਿਧਾਇਕ ਨੇ ਇਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਪਿੰਡ ਬੋਰੀਪੁਰ ਚੌਕ ’ਤੇ ਨਾਰੀਅਲ ਭੰਨ੍ਹ ਕੇ ਸ਼ੁਰੂ ਕਰਾਇਆ ਹੈ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਇਕ ਸੜਕ ਜਲੇਬੀ ਪੁਲ ਤੋਂ ਲੈ ਕੇ ਪਿੰਡ ਗੋਲਪੁਰਾ ਤਕ ਬਣਾਈ ਜਾਵੇਗੀ, ਜਿਸ ’ਤੇ ਕਰੀਬ 1.47 ਕਰੋੜ ਰੁਪਏ ਖਰਚ ਕੀਤੇ ਜਾਣਗੇ। ਦੂਜੀ ਸੜਕ ਪਿੰਡ ਨਗਲਾ ਤੋਂ ਪੱਟੀ ਬੋਰੀਪੁਰ ਤੱਕ 58 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਜਦਕਿ ਤੀਜੀ ਸੜਕ ਗੋਲਪੁਰਾ ਤੋਂ ਕਲਿਆਣਾ ਤੱਕ 24 ਲੱਖ ਰੁਪਏ ਵਿਚ ਤਿਆਰ ਹੋਵੇਗੀ। ਵਿਧਾਇਕ ਨੇ ਕਿਹਾ ਕਿ ਸਰਕਾਰ ਕੋਲ ਹਲਕੇ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਇਸ ਲਈ ਸ਼ਾਹਬਾਦ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸੜਕਾਂ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਛੇਤੀ ਹੀ ਬਣਵਾ ਦਿੱਤਾ ਜਾਵੇਗਾ। ਵਿਧਾਇਕ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਗੋਲਪੁਰਾ, ਭੋਕਰ ਮਾਜਰਾ, ਸੈਦਪੁਰਾ, ਬੋਰੀ ਪੁਰ, ਕਲਿਆਣਾ, ਜੈਨਪੁਰ, ਪੱਟੀ ਸ਼ਹਿਜਾਦ ਪੁਰ, ਨਗਲਾ ਆਦਿ ਸਣੇ ਕਈ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਸੜਕਾਂ ਦੀ ਮੁਰੰਮਤ ਹੋਣੀ ਹੈ ਉਨ੍ਹਾਂ ਦੀ ਮੁਰੰਮਤ ਦਾ ਕਾਰਜ ਛੇਤੀ ਹੀ ਸ਼ੁਰੂ ਕਰਵਾ ਦਿੱਤਾ ਜਾਵੇ। ਇਸ ਮੌਕੇ ਹਲਕਾ ਪ੍ਰਧਾਨ ਜਗਬੀਰ ਮੋਹੜੀ, ਜਗਮਾਲ ਗੋਲਪੁਰਾ, ਕੰਵਰਪਾਲ, ਅਮਨਦੀਪ ਸਿੰਘ, ਸੁਖਦੀਪ ਮੋਹੜੀ, ਬਲਾਕ ਸੀਮਿਤੀ ਚੇਅਰਮੈਨ ਤਰਸੇਮ ਸਿੰਘ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।



News Source link
#ਵਧਇਕ #ਵਲ #ਤਨ #ਸੜਕ #ਦ #ਉਸਰ #ਕਰਜ #ਦ #ਸ਼ਰਆਤ

- Advertisement -

More articles

- Advertisement -

Latest article