33.5 C
Patiāla
Thursday, May 2, 2024

ਨਸ਼ਾ ਤਸਕਰਾਂ ਦੀ 5.72 ਕਰੋੜ ਰੁਪਏ ਦੀ ਸੰਪਤੀ ਜ਼ਬਤ

Must read


ਗੁਰਬਖਸ਼ਪੁਰੀ/ਜਤਿੰਦਰ ਸਿੰਘ ਬਾਵਾ

ਤਰਨ ਤਾਰਨ/ਖਡੂਰ ਸਾਹਿਬ, 7 ਅਕਤੂਬਰ

ਇਥੋਂ ਦੀ ਪੁਲੀਸ ਨੇ ਕਾਰਵਾਈ ਕਰਦਿਆਂ ਅੱਜ ਜ਼ਿਲ੍ਹੇ ਨਾਲ ਸਬੰਧਿਤ ਨਸ਼ਿਆਂ ਦੇ ਛੇ ਤਸਕਰਾਂ ਦੀ 5.72 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ| ਇਨ੍ਹਾਂ ਗੈਰ ਸਮਾਜੀ ਤੱਤਾਂ ਖ਼ਿਲਾਫ਼ ਜ਼ਿਲ੍ਹਾ ਪੁਲੀਸ ਵਲੋਂ ਸ਼ੁਰੂ ਕੀਤੀ ਕਾਰਵਾਈ ਤਹਿਤ ਅੱਜ ਤੱਕ 123 ਨਸ਼ਾ ਤਸਕਰਾਂ ਦੀ ਕਰੀਬ 137 ਕਰੋੜ ਰੁਪਏ ਦੀ ਸੰਪਤੀ ਫਰੀਜ਼ ਕੀਤੀ ਜਾ ਚੁੱਕੀ ਹੈ| ਐਸ ਐਸ ਪੀ ਅਸ਼ਵਨੀ ਕਪੂਰ ਨੇ ਅੱਜ ਇਥੇ ਦੱਸਿਆ ਕਿ ਹਾਲ ਹੀ ਵਿੱਚ ਜਿਹੜੇ ਛੇ ਨਸ਼ਾ ਤਸਕਰਾਂ ਦੀ ਸੰਪਤੀ ਫਰੀਜ਼ ਕੀਤੇ ਜਾਣ ਦੇ ਹੁਕਮ ਪ੍ਰਾਪਤ ਹੋਏ ਹਨ, ਉਨ੍ਹਾਂ ਦੀਆਂ ਰਿਹਾਇਸ਼ਾਂ ਦੇ ਗੇਟ ’ਤੇ ਅੱਜ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਚਿਪਕਾ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧੀ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ| ਇਸ ਕਾਰਵਾਈ ਨਾਲ ਇਹ ਤਸਕਰ ਸੰਪਤੀ ਦੇ ਮਾਲਕ ਹੋਣ ’ਤੇ ਵੀ ਇਸ ਨੂੰ ਅੱਗੇ ਨਾ ਵੇਚ ਸਕਦੇ ਹਨ ਅਤੇ ਨਾ ਹੀ ਇਸ ਦਾ ਤਬਾਦਲਾ ਕੀਤਾ ਜਾ ਸਕਦਾ ਹੈ| ਇਸ ਸੰਪਤੀ ਨੂੰ ਉਹ ਕਿਸੇ ਹੋਰ ਵਪਾਰਕ ਮੰਤਵ ਲਈ ਵੀ ਨਹੀਂ ਵਰਤ ਸਕਦੇ| ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਜਿਹੜੇ ਛੇ ਤਸਕਰਾਂ ਦੀ 5.72 ਕਰੋੜ ਰੁਪਏ ਦੀ ਸੰਪਤੀ ਫਰੀਜ਼ ਕੀਤੀ ਗਈ ਹੈ ਉਨ੍ਹਾਂ ਵਿੱਚ ਗੁਰਪਵਿੱਤਰ ਸਿੰਘ ਵਾਸੀ ਲਖਣਾ (ਥਾਣਾ ਵਲਟੋਹਾ), ਗੁਰਪਿੰਦਰ ਸਿੰਘ ਵਾਸੀ ਘੁਰਕਵਿੰਡ (ਕੱਚਾ ਪੱਕਾ), ਪ੍ਰਭਜੀਤ ਸਿੰਘ ਵਾਸੀ ਚੋਹਲਾ ਸਾਹਿਬ (ਚੋਹਲਾ ਸਾਹਿਬ), ਰੇਸ਼ਮ ਸਿੰਘ ਵਾਸੀ ਡੱਲ (ਖਾਲੜਾ), ਮਨਜਿੰਦਰ ਸਿੰਘ ਵਾਸੀ ਫਤਿਹਬਾਦ (ਸ੍ਰੀ ਗੋਇੰਦਵਾਲ ਸਾਹਿਬ) ਅਤੇ ਗੁਰਬਿੰਦਰ ਸਿੰਘ ਵਾਸੀ ਬਿਹਾਰੀਪੁਰ (ਵੈਰੋਵਾਲ) ਦਾ ਨਾਮ ਸ਼ਾਮਲ ਹੈ|

 

ਸਭ ਤੋਂ ਵੱਧ ਸੰਪਤੀ ਪ੍ਰਭਜੀਤ ਦੀ ਫਰੀਜ਼ ਕੀਤੀ

ਚੋਹਲਾ ਸਾਹਿਬ ਦੇ ਤਸਕਰ ਪ੍ਰਭਜੀਤ ਸਿੰਘ ਦੀ ਸਾਰਿਆਂ ਤੋਂ ਵਧੇਰੇ 3.05 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ| ਪ੍ਰਭਜੀਤ ਸਿੰਘ ਮੁੰਬਈ ਤੋਂ ਬਰਾਮਦ ਕੀਤੀ 293.81 ਕਿਲੋ ਹੈਰੋਇਨ ਦੇ ਗਰੋਹ ਵਿੱਚ ਸ਼ਾਮਲ ਸੀ| ਗੁਰਪਵਿੱਤਰ ਸਿੰਘ ਅਤੇ ਗੁਰਪਿੰਦਰ ਸਿੰਘ ਦੋਹਾਂ ਦੀ 65.50-65.50 (ਕੁੱਲ 1.3 ਕਰੋੜ ਰੁਪਏ) ਦੀ ਸੰਪਤੀ ਫਰੀਜ਼ ਕੀਤੀ ਗਈ ਹੈ| ਹੋਰਨਾਂ ਤਸਕਰਾਂ ਵਿੱਚੋਂ ਗੁਰਬਿੰਦਰ ਸਿੰਘ ਦੀ 70 ਲੱਖ ਰੁਪਏ, ਰੇਸ਼ਮ ਸਿੰਘ ਦੀ 25.6 ਲੱਖ ਰੁਪਏ ਅਤੇ ਮਨਜਿੰਦਰ ਸਿੰਘ ਦੀ 35 ਲੱਖ ਰੁਪਏ ਦੀ ਜਾਇਦਾਦ ਫਰੀਜ਼ ਕੀਤੇ ਜਾਣ ਵਿੱਚ ਸ਼ਾਮਲ ਹੈ|



News Source link

- Advertisement -

More articles

- Advertisement -

Latest article