40.7 C
Patiāla
Saturday, May 4, 2024

ਘਨੌਲੀ ਬੱਸ ਅੱਡੇ ‘ਤੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਜਵਾਨ ਦਾ ਦੇਹਾਂਤ

Must read


ਜਗਮੋਹਨ ਸਿੰਘ

ਘਨੌਲੀ, 7 ਅਕਤੂਬਰ

ਕਰੀਬ 24 ਦਨਿ ਪਹਿਲਾਂ ਘਨੌਲੀ ਬੱਸ ਅੱਡੇ ‘ਤੇ ਸੜਕ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਪਿੰਡ ਸੈਣੀ ਮਾਜਰਾ ਢੱਕੀ ਦੇ ਵਾਸੀ ਥਲ ਸੈਨਾ ਦੇ ਹੌਲਦਾਰ ਰਣਧੀਰ ਸਿੰਘ ਪੁੱਤਰ ਮੱਖਣ ਸਿੰਘ, ਜੋ 51 ਇੰਜਨੀਅਰਿੰਗ ਡਿਪਾਰਟਮੈਂਟ ਵਿਖੇ ਤਾਇਨਾਤ ਸਨ, ਦਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਆਪਣੀ ਡਿਊਟੀ ਖਤਮ ਕਰਨ ਉਪਰੰਤ ਘਰ ਵਿਖੇ ਕੁਝ ਸਾਮਾਨ ਲੈਣ ਵਾਪਸ ਆ ਰਿਹਾ ਸੀ ਪਰ ਘਨੌਲੀ ਬੱਸ ਅੱਡੇ ’ਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ ਸੀ। ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਵਲੋਂ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਸੰਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ। ਮ੍ਰਿਤਕ ਰਣਧੀਰ ਸਿੰਘ ਆਪਣੇ ਪਿੱਛੇ ਪਤਨੀ, ਮਾਂ-ਬਾਪ ਅਤੇ ਦੋ ਛੋਟੀਆਂ ਬੱਚੀਆਂ ਹਨ। ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਬੀਡੀਪੀਓ ਸੁਮਰਿਤਾ ਰੂਪਨਗਰ, ਐੱਸਐੱਚਓ ਰੋਹਿਤ ਸ਼ਰਮਾ ਸਦਰ ਰੂਪਨਗਰ, ਇੰਚਾਰਜ ਘਨੌਲੀ ਸਰਬਜੀਤ ਸਿੰਘ ਚੌਕੀ ਪਹੁੰਚੇ ਅਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਦਨਿੇਸ਼ ਚੱਢਾ ਦੀ ਟੀਮ ਅਤੇ ਚਰਨਜੀਤ ਸਿੰਘ ਸਰਪੰਚ, ਜਗਦੀਪ ਕੌਰ ਢੱਕੀ, ਪੰਚ, ਪਰਮਿੰਦਰ ਕੌਰ, ਪੰਚ ਪੰਚਾਇਤ ਮੈਂਬਰ ਹਾਜ਼ਰ ਸਨ।



News Source link

- Advertisement -

More articles

- Advertisement -

Latest article